Home » ਜੀਵਨ ਸ਼ੈਲੀ » ਸਿਹਤ » ਸੜਕ ਹਾਦਸੇ ਚ ਸਾਈਕਲ ਸਵਾਰ ਜਖਮੀ,ਜੇਰੇ ਇਲਾਜ ਦੌਰਾਨ ਹੋਈ ਮੌਤ

ਸੜਕ ਹਾਦਸੇ ਚ ਸਾਈਕਲ ਸਵਾਰ ਜਖਮੀ,ਜੇਰੇ ਇਲਾਜ ਦੌਰਾਨ ਹੋਈ ਮੌਤ

42 Views

ਪਠਾਨਕੋਟ 11 ਜਨਵਰੀ (ਸੁਖਵਿੰਦਰ ਜੰਡੀਰ) ਸੜਕ ਹਾਦਸੇ ਚ ਇਕ ਸਾਈਕਲ ਸਵਾਰ ਵਿਅਕਤੀ ਦੇ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ ਜਿਸਦੀ ਜੇਰੇ ਇਲਾਜ ਦੌਰਾਨ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਯੋਗਰਾਜ ਨੇ ਦਸਿਆ ਕਿ ਉਹ ਪਿੰਡ ਨਵਾਂ ਗੁਗਰਾਂ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਦੇਸ ਰਾਜ ਰੋਜਾਨਾ ਦੀ ਤਰਾਂ ਆਪਣੇ ਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਜਿਸਦੇ ਪਿੱਛੇ ਪਿੱਛੇ ਉਹ ਖੁਦ ਆਪਣੇ ਮੋਟਰਸਾਈਕਲ ਤੇ ਘਰ ਵਾਪਸ ਆ ਰਿਹਾ ਸੀ ਉਹਨਾਂ ਦਸਿਆ ਜਦੋਂ ਉਸਦੇ ਪਿਤਾ ਐੱਚ ਪੀ ਕੋਕ ਪੈਟਰੋਲ ਪੰਪ ਨਵਾਂ ਪਿੰਡ ਸਾਹਮਣੇ ਪਹੁੰਚੇ ਤਾਂ ਪਿੱਛੋਂ ਮਾਧੋਪੁਰ ਵਾਲੇ ਪਾਸੋਂ ਇਕ ਕਾਰ ਰੰਗ ਚਿੱਟਾ ਆਈ ਜਿਸ ਦੇ ਡਰਾਈਵਰ ਨੇ ਆਪਣੀ ਉਕਤ ਕਾਰ ਬਿਨਾ ਹਾਰਨ ਦਿਤੇ ਬੜੀ ਤੇਜ ਰਫਤਾਰ ਨਾਲ ਪਿੱਛੋਂ ਮੇਰੇ ਪਿਤਾ ਦੇ ਸਾਈਕਲ ਵਿੱਚ ਮਾਰ ਦਿੱਤੀ ਜਿਸ ਤੋਂ ਬਾਅਦ ਮੇਰੇ ਪਿਤਾ ਹੇਠਾਂ ਡਿੱਗੇ ਤੇ ਜ਼ਖ਼ਮੀ ਹੋ ਗਏ ਹਨ।

ਉਨ੍ਹਾਂ ਦਿਨਾਂ ਵਿੱਚ ਕਾਰ ਸਵਾਰ ਮੌਕੇ ਤੋਂ ਭੱਜ ਗਿਆ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਸਥਾਨਿਕ ਲੋਕਾਂ ਦੀ ਮੱਦਦ ਨਾਲ ਚੁੱਕਿਆ ਅਤੇ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?