ਭੋਗਪੁਰ 11 ਜਨਵਰੀ ( SK ਜੰਡੀਰ ) ਸੂਚਨਾ ਅਨੁਸਾਰ ਇਸ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਆਦਮਪੁਰ ਤੋਂ ਲੜ ਸਕਦੇ ਹਨ ਚੋਣ , ਕੱਲ ਪੰਜਾਬ ਦੀ ਸੀਂ.ਈ.ਸੀ ਦੀ ਵਰਚੁਅਲ ਬੈਠਕ ਹੋ ਰਹੀ ਹੈ ਜਿਸ ਵਿਚ ਲਗਭਗ 80 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ, ਅਤੇ ਬਾਕੀ 37 ਸੀਟਾਂ ਉੱਪਰ ਦੋ ਤਿੰਨ ਦਿਨਾਂ ਦੇ ਵਿਚ ਉਮੀਦਵਾਰਾਂ ਦਾ ਨਾਮ ਐਲਾਨ ਹੋਵੇਗਾ,ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਕੁੱਦਣਗੇ, ਰਾਜਸੀ ਨੇਤਾਵਾਂ ਦਾ ਕਹਿਣਾ ਹੈ ਕੇ ਜੇਕਰ ਮੁੱਖ ਮੰਤਰੀ ਆਦਮਪੁਰ ਸੀਟ ਤੋਂ ਮੈਦਾਨ ਵਿੱਚ ਆਉਂਦੇ ਹਨ, ਤਾਂ ਦੋਆਬੇ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ, ਮੁੱਖ ਮੰਤਰੀ ਚੰਨੀ ਨੇ ਆਦਮਪੁਰ ਦੀ ਫੇਰੀ ਦੌਰਾਨ ਸੰਬੋਧਨ ਵੇਲੇ ਇਹ ਗੱਲ ਆਖ ਦਿੱਤੀ ਸੀ ਕਿ ਆਦਮਪੁਰ ਹਲਕੇ ਵਾਲਿਓ ਤੁਸੀਂ ਮੈਨੂੰ ਅਡਾਪਟ ਕਰ ਲਵੋ ਤੁਹਾਨੂੰ ਬਹੁਤ ਨਿੱਘ ਆਵੇਗਾ