52 Views
ਭੋਗਪੁਰ 12 ਜਨਵਰੀ ( ਜੰਡੀਰ ) ਭੋਗਪੁਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ, ਭੋਗਪੁਰ ਵਿੱਚ ਮੋਟਰਸਾਈਕਲ ਸਕੂਟਰ ਚੋਰੀ ਹੋਣੇ ਅੋਲਤਾਂ ਦੇ ਜੇਵਰ ਲਾਹ ਕੇ ਭੱਜ ਜਾਣਾ ਭੋਗਪੁਰ ਵਿੱਚ ਆਮ ਜਿਹੀ ਗੱਲ ਹੋ ਗਈ ਹੈ, ਅੱਜ ਭੋਗਪੁਰ ਦੇ ਬਾਜ਼ਾਰ ਵਿਚ ਔਰਤ ਦੀ ਸਕੂਟਰੀ ਚੋਰ ਦਿਨ ਦਿਹਾੜੇ ਲੈ ਕੇ ਫਰਾਰ ਹੋ ਗਏ, ਜਿਸ ਦੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਜ਼ਰੂਰੀ ਕੰਮ ਲਈ ਭੋਗਪੁਰ ਵਿਖੇ ਆਏ ਸਨ ਅਤੇ ਦੁਪਹਿਰ 2 ਵਜੇ ਦੇ ਕਰੀਬ ਉਸਨੇ ਆਪਣੀ ਐਕਟਿਵਾ ਸਕੂਟਰੀ ਪੀ ਬੀ 07 ਜੇ 3283 ਨੈਸ਼ਨਲ ਹਾਈਵੇ ਤੇ ਰੇਲਵੇ ਰੋਡ ਸਥਿਤ ਚੋਂਕ ਚ ਫਰੂਟ ਦੀ ਰੇਹੜੀ ਤੇ ਖੜ੍ਹੀ ਕੀਤੀ ਸੀ,ਅਤੇ ਚੋਰੀ ਹੋ ਗਈ ਜਿਸ ਦੀ ਸ਼ਿਕਾਇਤ ਥਾਣਾ ਭੋਗਪੁਰ ਵਿੱਚ ਕੀਤੀ ਗਈ,ਅਤੇ ਪੁਲਿਸ ਵੱਲੋ ਲੱਗੇ ਹੋਏ ਸੀ.ਸੀ ਟੀ.ਵੀ ਕੈਮਰਿਆਂ ਦੇ ਥਰੂ ਜਾਂਚ ਸ਼ੁਰੂ ਕੀਤੀ ਗਈ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ
Author: Gurbhej Singh Anandpuri
ਮੁੱਖ ਸੰਪਾਦਕ