ਦਰਸ਼ਨ ਸਿੰਘ ਮੁਤਾਬਕ ਤਿੰਨ ਤੋਲੇ ਸੋਨਾ ਤੇ 15 ਹਜਾਰ ਦੇ ਕਰੀਬ ਨਕਦੀ ਚੋਰੀ
ਬਾਘਾਪੁਰਾਣਾ,12 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ‘ਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਭਗ ਇੱਕ ਮਹੀਨੇ ਦੇ ਵਿੱਚ ਕਈ ਵਾਰਦਾਤ ਹੋ ਚੁੱਕੀਆਂ ਹਨ।ਸਥਾਨਕ ਸ਼ਹਿਰ ਦੇ ਮੁੱਦਕੀ ਰੋਡ ‘ਤੇ ਬਲਵੀਰ ਨਗਰ ਗਲੀ ਨੰਬਰ 2 ਦੇ ਵਸਨੀਕ ਦਰਸ਼ਨ ਸਿੰਘ ਟੇਲਰ ਮਾਸਟਰ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦਰਸ਼ਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਐਤਵਾਰ ਸ਼ਾਮ ਨੂੰ ਘਰ ਨੂੰ ਜਿੰਦਰੇ ਲਾ ਕੇ ਗਏ ਸਨ ਅਤੇ ਜਦ ਮੰਗਲਵਾਰ ਨੂੰ ਸਵੇਰੇ ਆ ਕੇ ਘਰ ਦਾ ਦਰਵਾਜਾ ਖੋਲਿਆ ਤਾਂ ਅੰਦਰ ਅਲਮਾਰੀਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਤਿੰਨ ਤੋਲੇ ਦੇ ਕਰੀਬ ਸੋਨਾ ਅਤੇ ਪੰਦਰਾਂ ਹਜਾਰ ਦੀ ਨਕਦੀ ਚੋਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਨੂੰ ਸੂਚਿਤ ਕਰ ਦਿੱਤਾ ਹ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।