ਲੋਕ ਇਨ੍ਹਾਂ ਘਟੀਆ ਰਾਜਨੀਤਿਕ ਲੋਕਾਂ ਨੂੰ ਵੋਟਾਂ ਰਾਹੀਂ ਮੂੰਹ ਤੋੜਵਾਂ ਜਵਾਬ ਦੇਣਗੇ-ਗੁਰਮੀਤ ਸਿੰਘ ਮਾਛੀ ਬੁਰਗਾ
ਬਾਘਾਪੁਰਾਣਾ,12 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਜਸਪ੍ਰੀਤ ਸਿੰਘ ਮਾਹਲਾ ਸਪੁੱਤਰ ਜੱਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਘਾਪੁਰਾਣਾ ਦੀਅਾਂ ਤਸਵੀਰਾਂ ਨੂੰ ਲੈ ਕੇ ਅੱਜ ਜੱਥੇਦਾਰ ਮਾਹਲਾ ਵੱਲੋਂ ਲੜ੍ਹਕੀ ਦੇ ਪਰਿਵਾਰਕ ਮੈਂਬਰਾਂ ਸਮੇਤ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਪੁੱਤਰ ਜਸਪ੍ਰੀਤ ਸਿੰਘ ਮਾਹਲਾ ‘ਤੇ ਲੱਗੇ ਹੋਏ ਇਲਜ਼ਾਮਾਂ ਦਾ ਜਵਾਬ ਦਿੱਤਾ ਅਤੇ ਕਿਹਾ ਜੋ ਸੋਸ਼ਲ ਮੀਡੀਆ ‘ਤੇ ਫੋਟੋ ਵਾਇਰਲ ਕੀਤੀਆਂ ਗਈਆਂ ਹਨ ਉਹ ਫੋਟੋਆਂ ਵਿੱਚ ਲੜਕੀ ਕੋਈ ਹੋਰ ਨਹੀਂ ਉਨ੍ਹਾਂ ਦੀ ਹੋਣ ਵਾਲੀ ਨੂੰਹ ਹੈ ਜਿਸ ਨਾਲ ਉਨ੍ਹਾਂ ਦੇ ਬੇਟੇ ਦੀ ਕੱਚੀ ਮੰਗਣੀ ਪਹਿਲਾਂ ਤੋਂ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕੁਝ ਤਸਵੀਰਾਂ ਸਹੀ ਹਨ ਅਤੇ ਕੁਝ ਆਡਿਟ ਕਰਕੇ ਇਤਰਾਜਯੋਗ ਬਣਾਈਆਂ ਗਈਆਂ ਹਨ ਜੋ ਕਿ ਵਿਰੋਧੀ ਰਾਜਨੀਤਿਕ ਲੋਕਾਂ ਵੱਲੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਜਵਾਬ ੳੁਹ ਕਾਨੂੰਨ ਰਾਹੀਂ ਅਤੇ ਲੋਕ ਵੋਟਾਂ ਨਾਲ ਦੇਣਗੇ।ਲੜਕੀ ਰਾਜਵੀਰ ਕੌਰ ਦੇ ਪਿਤਾ ਗੁਰਮੀਤ ਸਿੰਘ ਵਾਸੀ ਮਾਛੀਬੁਰਗਾ (ਫਿਰੋਜਪੁਰ)ਦਾਦਾ ਜੁਗਿੰਦਰ ਸਿੰਘ,ਚਾਚਾ ਸੁਖਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਰਾਜਵੀਰ ਕੌਰ ਦੀ ਜਸਪ੍ਰੀਤ ਸਿੰਘ ਮਾਹਲਾ ਨਾਲ ਕੱਚੀ ਮੰਗਣੀ ਹੋਈ ਹੈ ਜੋ ਕਿ ਹਾਲ ਅਬਾਦ ਸਰੀ (ਕੇਨੈਡਾ) ਵਿਖੇ ਰਹਿ ਰਹੀ ਹੈ।ਉਸ ਦੀਆਂ ਫੋਟੋ ਵਾਇਰਲ ਕਰਨੀਆਂ ਬਹੁਤ ਮੰਦਭਾਗੀਆਂ ਹਨ ਕਿਉਂਕਿ ਧੀਆਂ ਭੇੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਵੋਟਾਂ ਖਾਤਰ ਇੰਨ੍ਹਾਂ ਹੇਠਾਂ ਨਹੀਂ ਗਿਰਨਾ ਚਾਹੀਦਾ।ਉਹ ਇਸ ਘਿਨੌਣੀ ਹਰਕਤ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਵਾੲੀ ਕਰਨਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਸਾਰੇ ਪਰਿਵਾਰਕ ਮੈਂਬਰ ਅੱਖਾਂ ਭਰ ਆਏ।ਇਸ ਮੌਕੇ ਲੜ੍ਹਕੀ ਦਾ ਮਾਮਾ ਜਗਸੀਰ ਸਿੰਘ ਅਤੇ ਨਾਨਾ ਅਮਰਜੀਤ ਸਿੰਘ ਨੰਬਰਦਾਰ ਦੀਦਾਰੇਵਾਲਾ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ