ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਰਗਰਮੀ ਦਿਖਾਈ ਹੈ। ਨੈਸ਼ਨਲ ਕਾਂਗਰਸ ਵੱਲੋਂ ਕੰਪੇਨ ਕਮੇਟੀ ਅਤੇ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਕੀਤਾ ਗਿਆ ਹੈ। ਐਲਾਨ ਮੁਤਾਬਕ ਮੈਨੀਫੈਸਟੋ ਕਮੇਟੀ ਵਿੱਚ 20 ਮੈਂਬਰ ਅਤੇ ਪ੍ਰਚਾਰ ਕਮੇਟੀ ਵਿੱਚ 25 ਮੈਂਬਰ ਹੋਣਗੇ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੂੰ, ਕਨਵੀਨਰ ਡਾ. ਅਮਰ ਸਿੰਘ ਨੂੰ ਅਤੇ ਸਹਿ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੂੰ ਥਾਪਿਆ ਗਿਆ ਹੈ।
ਇਸ ਕਮੇਟੀ ਵਿਚ ਮੈਂਬਰ ਦੇ ਤੌਰ ਤੇ ਓ ਪੀ ਸੋਨੀ, ਸੁਰਜੀਤ ਸਿੰਘ ਸਵੈਚ, ਕੇ ਕੇ ਅਗਰਵਾਲ, ਰਾਣਾ ਗੁਰਜੀਤ ਸਿੰਘ, ਸ੍ਰੀਮਤੀ ਮੰਜੂ ਬਾਂਸਲ, ਅਸ਼ੋਕ ਚੌਧਰੀ, ਜੈ ਵੀਰ ਸ਼ੇਰਗਿੱਲ, ਵਿਜੇ ਕਾਲੜਾ, ਅਮਿਤ ਵਿੱਜ, ਲੈਫ. ਜ. ਜੇ ਐੱਸ ਧਾਲੀਵਾਲ, ਡਾ. ਜਸਲੀਨ ਸੇਠੀ, ਰਮਨ ਸੁਬਰੀਮਨਅਨ, ਰਾਹੁਲ ਆਹੂਜਾ, ਸੁਸ਼ੀਲ ਕੁਮਾਰ ਰਿੰਕੂ ਅਤੇ ਐਲੇਕਸ ਪੀ ਸੁਨੀਲ ਦੇ ਨਾਮ ਸ਼ਾਮਲ ਹਨ। ਇਸ ਤਰ੍ਹਾਂ ਹੀ ਕੰਪੇਨ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੁਨੀਲ ਜਾਖੜ ਨੂੰ, ਕਨਵੀਨਰ ਦੀ ਜ਼ਿੰਮੇਵਾਰੀ ਰਵਨੀਤ ਬਿੱਟੂ ਨੂੰ ਅਤੇ ਸਹਿ ਚੇਅਰਮੈਨ ਦੀ ਜ਼ਿੰਮੇਵਾਰੀ ਅਮਰਪ੍ਰੀਤ ਸਿੰਘ ਲਾਲੀ ਨੂੰ ਸੌਂਪੀ ਗਈ ਹੈ। ਇਸ ਕਮੇਟੀ ਦੇ ਮੈਂਬਰ ਗੁਰਕੀਰਤ ਸਿੰਘ ਕੋਟਲੀ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਸ਼ਾਮ ਸੁੰਦਰ ਅਰੋੜਾ, ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਰਜਿੰਦਰ ਬੇਰੀ, ਯੋਗਿੰਦਰ ਪਾਲ ਢੀਂਗਰਾ, ਜੁਗਲ ਕਿਸ਼ੋਰ ਸ਼ਰਮਾ, ਕੇ ਕੇ ਬਾਵਾ, ਹਰਦੀਪ ਸਿੰਘ ਕਿੰਗਰਾ, ਬਿਸ਼ਪ ਇਮੈਨੂਅਲ ਰਹਿਮਤ ਮਸੀਹ, ਡਾ. ਨਵਜੋਤ ਦਹੀਆ, ਜਥੇਦਾਰ ਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਗੁਲਾਮ ਹੁਸੈਨ, ਬਲਬੀਰ ਸਿੱਧੂ, ਸੰਦੀਪ ਸੰਧੂ, ਕੁਸ਼ਲਦੀਪ ਸਿੰਘ ਢਿੱਲੋਂ, ਦੁਰਲਾਭ ਸਿੰਘ ਅਤੇ ਸਮਰਾਟ ਢੀਂਗਰਾ ਹੋਣਗੇ।
Author: Gurbhej Singh Anandpuri
ਮੁੱਖ ਸੰਪਾਦਕ