ਬਾਘਾਪੁਰਾਣਾ,12 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਜੌੜਿਆਂ ਮਾਨਸਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁੰਦਰ ਨਗਰ ਕੀਰਤਨ ਸਜਾਇਆ ਗਿਆ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸੁੰਦਰ ਪਾਲਕੀ ਜੋ ਕਿ ਫੁੱਲ ਨਾਲ ਸਜਾਈ ਗਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਸ਼ਰਧਾ-ਭਾਵਨਾ ਅਤੇ ਸਤਿਕਾਰ ਸਹਿਤ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਅਤੇ ਨਿਸ਼ਾਨਚੀ ਕਰ ਰਹੇ ਸਨ ਇਸ ਨਗਰ ਕੀਰਤਨ ਵਿੱਚ ਨੇਕ ਦਿਲ ਇਨਸਾਨ ਔਰਤ ਥਾਣਾ ਜੌੜਕੀਆਂ ਦੇ ਐਸ ਐਚ ਓ ਕਰਮਜੀਤ ਕੌਰ ਪੂਹਲੀ ਨੇ ਸਿਵਲ ਵਰਦੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਾਹਿਤ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੂੰ ਰੁਮਾਲੇ ਭੇਟ ਅਤੇ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ ਐਸ ਐਚ ਓ ਪਰਮਜੀਤ ਕੌਰ ਵੱਲੋਂ ਆਪਣੇ ਸਟਾਪ ਦੇ ਸਹਿਯੋਗ ਨਾਲ ਥਾਣੇ ਅੰਦਰ ਗੁਰੂ ਕਾ ਲੰਗਰ ਸੰਗਤਾਂ ਨੂੰ ਬੜੀ ਸਰਧਾ ਅਤੇ ਸਤਿਕਾਰ ਨਾਲ ਛਕਾਇਆ ਗਿਆ ਅਤੇ ਐਸ ਐਚ ਓ ਭੈਣ ਕਰਮਜੀਤ ਕੌਰ ਵੱਲੋਂ ਪਰਸਿੱਧ ਢਾਡੀ ਬਲਵਿੰਦਰ ਸਿੰਘ ਭਗਤਾ ਭਾਈ ਦੇ ਜੱਥੇ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਨਗਰ ਕੀਰਤਨ ਹਜਾਰਾਂ ਦੀ ਗਿਣਤੀ ਵਿਚ ਹਾਜ਼ਰੀ ਲਵਾਈ ਗਈ ਕੀਰਤਨ ਦੀ ਸੇਵਾ ਰਾਗੀ ਜੱਥਿਆਂ ਵੱਲੋਂ ਕੀਤੀ ਗਈ ਅਤੇ ਪਰਸਿੱਧ ਢਾਡੀ ਭਾਈ ਬਲਵਿੰਦਰ ਸਿੰਘ ਭਗਤਾ ਭਾਈ ਦੇ ਜੱਥੇ ਵੱਲੋਂ ਪੜਾਵਾਰ ਸਿੱਖ ਇਤਿਹਾਸ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰੇ ਕੁਰਬਾਨੀਆਂ ਭਰਿਆ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪਰਬੰਧਕਾਂ ਵੱਲੋਂ ਭਾਈ ਬਲਵਿੰਦਰ ਸਿੰਘ ਭਗਤਾ ਭਾਈ ਦੇ ਢਾਡੀ ਜੱਥੇ ਦਾ ਸਿਰੋਪਾਓ ਦੇ ਕੇ ਵਿਸੇਸ਼ ਸਨਮਾਨ ਕੀਤਾ ਗਿਆ।
ਨਗਰ ਕੀਰਤਨ ਗਲੀ ਮੁਹੱਲਿਆਂ ਵਿਚ ਗੁਜ਼ਰਿਆ ਅਤੇ ਵੱਖ ਵੱਖ ਰੋਡ਼ਾਂ ਤੇ ਸੁੰਦਰ -ਸੁੰਦਰ ਗੇਟ ਬਣਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਥਾਂ ਥਾਂ ਤੇ ਚਾਹ ਪਕੌੜੇ ਮਠਿਆਈਆਂ ਅਤੇ ਪ੍ਰਸ਼ਾਦੇ ਦੇ ਲੰਗਰ ਵਰਤਾਏ ਗਏ ਵਿਚ ਸਮੂਹ ਸ਼ਹਿਰ ਨਿਵਾਸੀਆਂ ਦੁਕਾਨਦਾਰਾਂ ਅਤੇ ਹੋਰ ਲੋਕ ਨਤਮਸਤਕ ਹੋਏ ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਿਸ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਪੂਰਣ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪਰਧਾਨ ਬਲਦੇਵ ਸਿੰਘ,ਹਰਦੇਵ ਸਿੰਘ ਸੈਕਟਰੀ, ਹਰਜੀਵਨ ਸਿੰਘ,ਜਸਵੀਰ ਸਿੰਘ ਖਾਲਸਾ ਮਲੂਕਾ,ਵੱਲੋ ਨਗਰ ਕੀਰਤਨ ਵਿੱਚ ਸਾਮਿਲ ਥਾਣਾ ਜੌੜਕੀਆਂ ਦੇ ਐਸ ਐਚ ਓ ਕਰਮਜੀਤ ਕੌਰ ਪੂਹਲੀ ਅਤੇ ਹੋਰ ਪਰਮੁੱਖ ਸਖਸੀਅਤਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਔਰਤਾਂ ਅਤੇ ਬੱਚਿਆਂ ਨੇ ਹਾਜ਼ਰੀਆਂ ਲਗਵਾਈਆਂ। ਅਤੇ ਪਰਧਾਨ ਬਲਦੇਵ ਸਿੰਘ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਸੇਵਾਦਾਰਾਂ ਅਤੇ ਸੰਗਤਾਂ ਨੂੰਗੁਰੂ ਘਰ ਵੱਲੋਂ ਸਿਰੋਪੇ ਦਿੱਤੇ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ