ਬਾਘਾਪੁਰਾਣਾ,12 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਅੱਜ ਸੀਨੀਅਰ ਕਾਂਗਰਸੀ ਤੇ ਟਕਸਾਲੀ ਆਗੂ ਗੁਰਜੰਟ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਬਾਘਾ ਪੁਰਾਣਾ ਹਲਕੇ ਦੇ ਟਕਸਾਲੀ ਅਤੇ ਸੀਨੀਅਰ ਸਿਰਕੱਢ ਕਾਂਗਰਸੀ ਆਗੂ ਇਕੱਠੇ ਹੋਏ ਜਿਸ ਵਿੱਚ ਸਾਬਕਾ ਜਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ,ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਸੂਬੇਦਾਰ,ਸੀਨੀਅਰ ਕਾਂਗਰਸੀ ਆਗੂ ਬਾਊ ਅਮਰ ਨਾਥ ਬਾਂਸਲ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ,ਸੀਨੀ: ਆਗੂ ਗੁਰਪ੍ਰੀਤ ਸਿੰਘ ਨੱਥੂਵਾਲਾ,ਗੁਰਚਰਨ ਸਿੰਘ ਹਕੀਮ ਸਮਾਧ ਭਾਈ,ਯੂਥ ਕਾਂਗਰਸੀ ਆਗੂ ਮਨਦੀਪ ਕੱਕੜ,ਸੀਨੀਅਰ ਕਾਂਗਰਸੀ ਆਗੂ ਜੋਧਾ ਸਿੰਘ ਬਰਾੜ,ਹਰਜੀਤ ਸਿੰਘ ਭੁਟੋ ਸਰਪੰਚ ਕੋਟਲਾ, ਐਡਵੋਕੇਟ ਧਰਮਪਾਲ ਸਿੰਘ ਡੀਪੀ,ਰਾਜਾ ਸਿੰਘ ਚੱਨੂਵਾਲਾ ਪੱਤੀ ਵਾਲੇ,ਤੇਜਿੰਦਰ ਸਿੰਘ ਕਾਲੇਕੇ,ਨਾਹਰ ਸਿੰਘ ਸੁਖਾਨੰਦ,ਮਹਿੰਦਰ ਸਿੰਘ ਸਮਾਧ ਭਾਈ ਅਤੇ ਗੁਰਜੰਟ ਸਿੰਘ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ‘ਚ ਜੋ ਵੀ ਫੈਂਸਲਾ ਹੋਵੇਗਾ ਉਹ ਸਾਰਿਆਂ ਦਾ ਇਕੱਠਾ ਹੋਵੇਗਾ।ਇਸ ਮੀਟਿੰਗ ਨੇ ਸਿਆਸੀ ਹਲਕਿਆਂ ‘ਚ ਹਲਚਲ ਪੈਦਾ ਕਰ ਦਿੱਤੀ ਹੈ।ਪ੍ਰੈਸ ਵੱਲੋਂ ਅਗਲੇ ਪੱਤੇ ਖੋਲਣ ਬਾਰੇ ਪੁੱਛਣ ‘ਤੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਤਸਵੀਰ ਸਾਫ ਹੋ ਜਾਵੇਗੀ।
Author: Gurbhej Singh Anandpuri
ਮੁੱਖ ਸੰਪਾਦਕ