ਬਾਘਾਪੁਰਾਣਾ,12 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਬਾਘਾਪੁਰਾਣਾ ਸ਼ਹਿਰ ਵਿਖੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਗਲਤ ਅਨਸਰ ਨਾਲ ਸਖਤੀ ਨਾਲ ਨਿਪਟਣ ਦੀ ਵਾਰਨਿੰਗ ਕਰਨ ਲਈ ਅਤੇ ਆਮ ਨਾਗਰਿਕਾਂ ਦੇ ਮਨ ਚੋਂ ਡਰ-ਭੈਅ ਕੱਢਣ ਲਈ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਦੀ ਅਗਵਾਈ ਹੇਠ ਫਲੈਗ ਕੱਢਿਆ ਗਿਆ । ਇਹ ਮਾਰਚ ਬੀ ਐਸ ਐਫ 040 ਬਟਾਲੀਅਨ ਦੇ ਅਫਸਰ ਅਮਿਤ ਕੁਮਾਰ ਦੀ ਅਗਵਾਈ ਹੇਠ ਆਏ ਬੀਐਸਐਫ ਜਵਾਨਾਂ ਨੂੰ ਨਾਲ ਲੈ ਕੇ ਸਥਾਨਕ ਸ਼ਹਿਰ ਅਤੇ ਹਲਕੇ ‘ਚ ਪੈਂਦੇ ਪਿੰਡਾਂ ‘ਚ ਕੱਢਿਆ ਗਿਆ।ਇਸ ਮੌਕੇ ਡੀ ਐਸ ਪੀ ਸ਼ੇਰ ਗਿੱਲ ਨੇ ਕਿਹਾ ਕਿ 14 ਫਰਵਰੀ ਨੂੰ ਹੋ ਜਾ ਰਹੀਆਂ ਚੋਣਾਂ ਦੇ ਮੱਦੇਨਜਰ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਮਾਰਚ ਕੱਢਣ ਦਾ ਮਕਸਦ ਗਲਤ ਅਨਸਰਾਂ ਨੂੰ ਚਿਤਾਵਨੀ ਹੈ ਕਿ ਉਹ ਜੇਕਰ ਕੋਈ ਗੜਬੜੀ ਫੇੈਲਾਉਣ ਕੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਉਨ੍ਹਾਂ ਨਾਲ ਸਖਤੀ ਨਾਲ ਪੇਸ਼ ਆਵੇਗੀ ਅਤੇ ਦੂਜਾ ਆਮ ਨਾਗਰਿਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਬਿਨਾਂ ਕਿਸੇ ਡਰ ਭੈਅ ਆਪਣੀ ਮਰਜੀ ਨਾਲ ਵੀ ਕਿਸੇ ਪਾਰਟੀ ਨੂੰ ਵੋਟ ਪਾਉਣ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਾਜਰ ਹੈ।
ਇਸ ਮੌਕੇ ਕੁਲਵਿੰਦਰ ਸਿੰਘ ਧਾਲੀਵਾਲ ਥਾਣਾ ਮੁਖੀ ਬਾਘਾਪੁਰਾਣਾ,ਗੋਲਡੀ ਵਿਰਦੀ ਥਾਣਾ ਮੁਖੀ ਸਮਾਲਸਰ ਅਤੇ ਹੋਰ ਪੁਲਿਸ ਅਧਿਕਾਰੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ