ਭੋਗਪੁਰ12 ਜਨਵਰੀ (ਸੁਖਵਿੰਦਰ ਜੰਡੀਰ)
ਇੱਕ ਸਰਵੇਖਣ ਮੁਤਾਬਕ ਆਦਮਪੁਰ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ,ਬ, ਦੇ ਉਮੀਦਵਾਰ ਨੇ ਕਾਫੀ ਵਾਰੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ, ਸ੍ਰੀ ਮਹਿੰਦਰ ਸਿੰਘ ,ਕੇ, ਪੀ,ਜਾਂ ਸ੍ਰੀ ਰਾਮ ਲੁਬਾਇਆ ਨੂੰ ਪਾਰਟੀ ਵੱਲੋਂ ਉਮੀਦਵਾਰ ਉਲੀਕਣ ਦੇ ਚਰਚੇ ਸਨ ,ਅਤੇ ਹੁਣ ਗੱਲ ਕਰਦੇ ਹਾਂ ਭੋਗਪੁਰ ਦੀ ਇਕ ਕੌਸਲਰ ਦੇ ਪਤੀ ਸ੍ਰੀ ਜੀਤ ਲਾਲ ਭੱਟੀ ਦੀ ਜੋ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਐਲਾਨੇ ਗਏ ਹਨ, ਭੋਗਪੁਰ ਤੋਂ ਜੀਤ ਲਾਲ ਭੱਟੀ ਵੀ ਕਾਫੀ ਸਰਗਰਮ ਹਨ , ਕਿਉਂਕਿ ਭੋਗਪੁਰ ਦੇ ਲੋਕ ਪਾਣੀ ਦੇ ਨਿਕਾਸ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ, ਅਤੇ ਐਤਕੀਂ ਲੋਕ ਬਦਲਾਅ ਦੇ ਵਿਚ ਹਨ, ਅਤੇ ਉਨ੍ਹਾਂ ਨੇ ਨਵੇਂ ਉਮੀਦਵਾਰਾਂ ਤੋਂ ਕਾਫੀ ਆਸਾਂ ਰੱਖੀਆਂ ਹੋਈਆਂ ਹਨ, ਭੋਗਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ, ਉਨ੍ਹਾਂ ਨੂੰ ਪਾਰਟੀਆਂ ਵੱਲੋਂ ਹਮੇਸ਼ਾਂ ਲਾਰੇ ਲਾਏ ਗਏ ਹਨ, ਅਤੇ ਭੋਗਪੁਰ ਦੇ ਲੀਡਰ ਆਪਣਾ ਉਲੂ ਸਿੱਧਾ ਰਖਣ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਦਾ ਇਹਨਾਂ ਲੀਡਰਾਂ ਤੋਂ ਵਿਸਵਾਸ਼ ਉੱਠ ਚੁੱਕਾ ਹੈ, ਸੂਚਨਾ ਅਨੁਸਾਰ ਕਾਂਗਰਸ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਆਦਮਪੁਰ ਤੋਂ ਚੋਣ ਲੜ ਸਕਦੇ ਹਨ, ਅਗਰ ਇਹ ਸਹੀ ਹੈ, ਤਾਂ ਹਲਕੇ ਦੀ ਆਮ ਜਨਤਾ ਦੀ ਆਵਾਜ਼ ਮੁਤਾਬਿਕ ਚਰਨਜੀਤ ਸਿੰਘ ਚੰਨੀ ਦੀ ਜਿੰਤ ਤੈਅ ਹੈ
Author: Gurbhej Singh Anandpuri
ਮੁੱਖ ਸੰਪਾਦਕ