Home » ਧਾਰਮਿਕ » ਇਤਿਹਾਸ » ਲੋਹੜੀ ਅਤੇ ਗੁਰਮਤਿ

ਲੋਹੜੀ ਅਤੇ ਗੁਰਮਤਿ

61 Views

*ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ।* ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ ਕਈ ਦਿਨ ਪਹਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ ਜਾਂਦੇ ਹਨ, ਨਸ਼ੇ ਚ ਧੁੱਤ, ਲੜਾਈਆਂ-ਝਗੜੇ ਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ।

*ਗੁਰਸਿੱਖਾਂ ਨੂੰ ਅਜਿਹੇ ਮੌਸਮੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜ ਲਿਆ ਗਿਆ ਹੈ, ਦੇ ਕਰਮਕਾਂਡ-ਪਾਖੰਡ ਛੱਡ ਕੇ ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ।* ਜੋ ਸਾਨੂੰ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ।

ਭਾਈ ਕਾਹਨ ਸਿੰਘ ਨ੍ਹਾਭਾ *ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ“ਵੈਦਿਕ ਧਰਮ” ਨਾਮ ਰਸਾਲੇ ਵਿੱਚ ਲਿਖਿਆ ਹੈ ਕਿ:-ਲੋਹੜੀ ਦਾ ਮੂਲ “ਤਿਲ-ਰੋੜੀ” ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਕੇ ਹਵਨ ਕੀਤੇ ਜਾਂਦੇ ਹਨ।* ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ।ਜਿਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ, ਮਾਘ ਮਹੀਨੇ ਨਾਲ ਜੋੜ ਕੇ,ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ।
ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿ।
*ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ,ਕਿਉਂ?*

ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਤੇ ਜੱਗਾਂ ਨਾਲ ਹੈ। ਬ੍ਰਾਹਮਣ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ ਤੇ ਜੱਗ-ਹਵਨ ਹਨ। *ਗੁਰਮਤਿ ਅਜਿਹੇ ਕਰਮਕਾਂਡਾਂ ਤੇ ਅੰਧਵਿਸ਼ਵਾਸ਼ਾਂ ਦਾ ਖੰਡਨ ਕਰਦੀ ਹੈ।ਗੁਰਮਤਿ ਦਾ ਫੁਰਮਾਨ ਹੈ*- ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)
ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ“ ਰਿਗ ਵੇਦ ”ਮੰਨਿਆਂ ਜਾਂਦਾ ਹੈ। *ਭਾਈ ਕਾਹਨ ਸਿੰਘ ਨ੍ਹਾਭਾ ਅਨੁਸਾਰ-ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਰਚੇ ਗਏ ਮੰਤ੍ਰਾਂ ਨਾਲ ਹੈ। ਦੂਜਾ “ਸਾਮਦੇਵ” ਜੋ ਮੰਤ੍ਰਾਂ ਦੀ ਸਮਾਨਤਾ ਦਰਸਾਉਣ ਵਾਲਾ ਵੇਦ। ਉਸਤਤ ਦਾ ਢੰਗ ਕਿਹੜਾ ਵਰਤਿਆ ਜਾਵੇ? ਇਸ ਵਾਸਤੇ ਜੱਗ ਕਰਨੇ ਆਰੰਭ ਹੋਏ।*
ਫਿਰ “ ਯਜੁਰ ਵੇਦ ” ਹੋਂਦ ਵਿੱਚ ਆਇਆ। *ਅਗਨੀ ਨੂੰ ਦੇਵੀ ਦੇਵਤਿਆਂ ਦੀ ਜੀਭ ਦੱਸਿਆ ਗਿਆ ਹੈ। ਸਾਰੇ ਜੱਗਾਂ ਦਾ ਆਧਾਰ ਹੀ ਅਗਨ ਦੇਵਤਾ ਮੰਨਿਆਂ ਗਿਆ ਹੈ, ਇਸ ਕਰਕੇ ਲੋਹੜੀ ਜੱਗਾਂ ਦੀ ਅਰੰਭਤਾ ਦਾ ਸੂਚਕ ਮੰਨੀ ਜਾਂਦੀ ਹੈ।*
ਇਵੇਂ ਲੋਹੜੀ ਵਾਲੇ ਦਿਨ ਜਾਣੇ ਅਣਜਾਣੇ ਅਗਨ ਦੇਵਤਾ ਦੀ ਖੂਬ ਪੂਜਾ ਕੀਤੀ ਜਾਂਦੀ ਹੈ। *ਗੁਰਮਤਿ ਵਿਰੋਧੀ ਇਸ ਕਰਨੀ ਨਾਲ ਅਸੀਂ ਅਪਣੀ ਸੰਤਾਨ ਨੂੰ ਵਿਰਾਸਤ ਵਿੱਚ ਕਿਹੜੀ ਸਿੱਖੀ ਦੇ ਰਹੇ ਹਾਂ?*
ਕੀ ਇਹ ਸਿੱਖੀ ਹੈ ਜਾਂ ਕਿ ਕਰਮਕਾਂਡੀ ਬ੍ਰਾਹਮਣੀ ਰੀਤ?
*ਸਿੱਖ ਗੁਰਬਾਣੀ ਦੀ ਸਿਖਿਆ ਤੇ ਚਲਣ ਵਾਲਾ ਵਿਅਕਤੀ ਹੈ ਨਾਂ ਕਿ ਅੰਧਵਿਸ਼ਵਾਸ਼ੀ ਪੂਜਾ ਕਰਨ ਵਾਲਾ।*
ਸਗਨ ਅਪਸਗਨ ਸਿੱਧੇ ਤੌਰ ਤੇ ਬ੍ਰਾਹਮਣ ਮੱਤ ਨਾਲ ਸਬੰਧਤ ਹਨ।
*ਗੁਰਬਾਣੀ ਦਾ ਫੁਰਮਾਨ ਹੈ* – ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (401)

ਭਾਵ ਇਨ੍ਹਾਂ ਸਗਨਾਂ-ਅਪਸਗਨਾਂ ਦੇ ਚੱਕਰ ਵਿੱਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਅਉਂਦਾ ਹੈ। *ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਸਗਨਾਂ-ਅਪਸਗਨਾਂ ਦੇ ਵਹਿਮ ਵਿੱਚ ਨਹੀਂ ਪੈਂਦੇ।* ਲੋਹੜੀ ਦਾ ਵੀ ਸਗਨਾਂ ਨਾਲ ਸੰਬੰਧ ਹੈ।
ਠੰਡੀ ਸਿਆਲੀ ਰੁੱਤ ਹੋਣ ਕਰਕੇ *ਪੁਰਾਨੇ ਸਮੇਂ ਲੋਕ ਠੰਡ ਤੋਂ ਬਚਣ ਲਈ ਲਕੜਾਂ,ਗੋਹਿਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ ਸਨ। ਗਲੀਆਂ, ਚੌਰਾਹਿਆਂ ਅਤੇ ਮੁਹੱਲਿਆਂ ਵਿੱਚ ਵੱਡੇ-ਵੱਡੇ ਖੁੰਡ ਬਾਲ ਕੇ ਲੋਕ ਇਕੱਠੇ ਹੋ ਕੇ ਅੱਗ ਸੇਕਦੇ, ਤਿਲ-ਗੁੜ ਦੀਆਂ ਬਣੀਆਂ ਰਿਉੜੀਆਂ, ਮੁੰਗਫਲੀ ਆਦਿਕ ਖਾਂਦੇ ਤੇ ਖੁਸ਼ੀ ਦੇ ਗੀਤ ਗਾਉਂਦੇ ਸਨ।*
ਧਰਮ ਅਤੇ ਵਹਿਮ ਦੇ ਨਾਂ ਤੇ ਪੇਟ ਪਾਲਣ ਵਾਲੇ ਪੁਜਾਰੀ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਿਸ ਕਰਮ ਵੱਲ ਲੋਕਾਂ ਦਾ ਝੁਕਾ ਵੱਧ ਹੈ ਕਿਉਂ ਨਾਂ ਉਸ ਨੂੰ ਧਰਮ ਅਤੇ ਵਹਿਮ ਨਾਲ ਜੋੜ ਕੇ ਪੂਜਾ ਦੇ ਨਾਂ ਤੇ ਸ਼ਰਧਾਲੂਆਂ ਤੋਂ ਮਾਇਆ ਦੇ ਗੱਫੇ ਬਟੋਰੇ ਜਾਣ।ਲੋਕਾਂ ਨੂੰ ਚੰਗੇ ਮੰਦੇ ਸਮੇਂ ਦੇ ਸਗਨ-ਅਪਸਗਨ ਵੀ ਦਸਦੇ ਹਨ। ਲੋਕ ਡਰਦੇ ਹਨ ਕਿ ਕਿਤੇ ਅਪਸ਼ਗਨ ਨਾਂ ਹੋ ਜਾਵੇ, ਇਸ ਲਈ ਉਹ ਹਰ ਕੰਮ ਖੁਸ਼ੀ, ਗਮੀ, ਬੀਜ-ਬਜਾਈ, ਖਾਣ-ਪਾਨ ਜਾਂ ਕੋਈ ਘਰ, ਜਮੀਨ ਆਦਿਕ ਖ੍ਰੀਦਣ ਦਾ ਹੋਵੇ ਜਨਮ ਤੋਂ ਮਰਨ ਤੱਕ ਇਨ੍ਹਾਂ ਅਖੌਤੀ ਧਰਮ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਨ।

ਇਵੇਂ ਹੀ ਲੋਹੜੀ ਵਾਲੇ ਦਿਨ ਜਿੱਥੇ ਆਮ ਲੋਕ ਘਰਾਂ ਵਿੱਚੋਂ ਗੁੜ, ਮੁੰਗਫਲੀਆਂ ਅਤੇ ਰਿਉੜੀਆਂ ਇਕੱਠੀਆਂ ਕਰਕੇ ਲਿਆਉਂਦੇ ਅਤੇ ਠੰਡ ਤੋਂ ਬਚਣ ਲਈ ਅੱਗ ਦੇ ਅੰਗੀਠੇ ਦੁਆਲੇ ਬੈਠ ਕੇ ਖਾਂਦੇ ਸਨ।ਪੁਜਾਰੀ ਅਗਨ ਦੇਵਤਾ ਨੂੰ ਖੁਸ਼ ਕਰਨ ਲਈ ਤਿਲ ਆਦਿਕ ਸਮਗਰੀ ਅਗਨਿ ਭੇਟ ਤੇ ਸੰਗ੍ਰਾਂਦ ਆਦਿਕ ਦਿਨ ਤੇ ਧਰਮ ਅਸਥਾਨਾਂ ਤੇ ਪਹੁੰਚ ਕੇ ਮਨ ਚਾਹਿਆ ਦਾਨ ਕਰਨ ਇਕੱਠਾ ਕਰਨ ਲੱਗ ਪਏ।
ਜਿਸ ਨਾਲ ਪੁਜਾਰੀ ਬ੍ਰਾਹਮਣ ਦਾ ਹਲਵਾ-ਮੰਡਾ ਖੂਬ ਚੱਲਣ ਲੱਗ ਪਿਆ। ਉਸ ਨੇ ਏਂਵੇਂ ਦੇ ਪੁੰਨਿਆਂ, ਮੱਸਿਆ, ਸੰਗਰਾਂਦ, ਦਸਵੀਂ, ਪੰਚਕਾਂ, ਹੋਲੀ, ਲੋਹੜੀ ਆਦਿਕ ਅਨੇਕ ਦਿਨ ਦਿਹਾਰ ਮੇਲਿਆਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਮਨਾਉਣੇ ਸ਼ੁਰੂ ਕਰ ਦਿੱਤੇ,ਜਿਨ੍ਹਾਂ ਨੂੰ ਇਸੇ ਬ੍ਰਾਹਮਣ ਦੇ ਬਦਲਵੇਂ ਰੂਪ ਉਦਾਸੀ, ਨਿਰਮਲੇ, ਸੰਤ, ਮਹੰਤ, ਅਜੋਕੇ ਡੇਰੇਡਾਰ ਅਤੇ ਸੰਪ੍ਰਦਾਈ ਗ੍ਰੰਥੀਆਂ ਨੇ ਵੀ ਰੋਜੀ ਰੋਟੀ ਲਈ ਅਪਣਾਅ ਲਿਆ। ਇਨ੍ਹਾਂ ਦਿਨਾਂ ਤੇ ਪਾਠਾਂ ਦੀਆਂ ਇਕੋਤਰੀਆਂ, ਕੀਰਤਨ ਦਰਬਾਰ, ਯੱਗ, ਹਵਨ ਆਦਿਕ ਕਰਕੇ ਵੱਡੀਆਂ-2 ਭੇਟਾਵਾਂ ਲੈ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ।
*ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ।*

ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।
*ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ*।
ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ?
*ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ*
ਗੁਰੂ ਗ੍ਰੰਥ ਸਹਿਬ ਵਿਖੇ *ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ*?
ਕੀ *ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?*
ਗੁਰੂ ਪਾਤਸ਼ਾਹ ਨੇ *ਗੁਰਬਾਣੀ ਰਾਹੀਂ ਸੰਗਤਾਂ ਨੂੰ ਹੋਮ-ਯੱਗਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਿਆ ਹੈ।*
ਅਗਨੀ, ਹਵਾ, ਪਾਣੀ, ਅਨਾਜ ਦੀ ਪੂਜਾ ਨੂੰ ਕਿਰਤਮ ਦੀ ਪੂਜਾ ਦੱਸਕੇ ਇਸ ਤੋਂ ਸੁਚੇਤ ਕੀਤਾ ਹੈ –
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ (489)।

*ਗੁਰਮਤਿ ਵਿੱਚ ਕੇਵਲ ਕਰਤੇ ਅਕਾਲ ਪੁਰਖ ਦੀ ਪੂਜਾ ਹੀ ਸਮਝਾਈ ਗਈ ਹੈ। ਗੁਰੂ ਦੀ ਸਿਖਿਆ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਨੂੰ ਚਲਾਉਣਾ ਅਤੇ ਇਸ ਤਰ੍ਹਾਂ ਜੀਂਦੇ ਜੀਅ ਆਪਣੇ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਵਾਲਾ ਸਦਾਚਾਰੀ ਬਣਾਕੇ ਰੱਖਣਾ ਬਣਦਾ ਹੈ। ਇਸੇ ਨੂੰ ਗੁਰਬਾਣੀ ਵਿੱਚ ਜੀਵਨ ਮੁਕਤ ਹੋਣਾ ਵੀ ਆਖਿਆ ਗਿਆ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣ ਵਾਲਾ ਇਨਸਾਨ, ਇਸ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਦਾ ਹੈ।*

ਸੋ,
*ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ*। ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ ਕਈ ਦਿਨ ਪਹਿਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ ਜਾਂਦੇ ਹਨ, ਨਸ਼ੇ ਚ ਧੁੱਤ, ਲੜਾਈਆਂ-ਝਗੜੇ ਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ।

*ਗੁਰਸਿੱਖਾਂ ਨੂੰ ਅਜਿਹੇ ਮੌਸਮੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜ ਲਿਆ ਗਿਆ ਹੈ,* ਦੇ ਕਰਮਕਾਂਡ-ਪਾਖੰਡ ਛੱਡ ਕੇ ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ। ਜੋ ਸਾਨੂੰ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ।
*ਅੱਜ ਅਸੀਂ ਆਪਣਾ ਨਿਆਰਾਪਨ, ਵੱਖਰੀ ਹੋਂਦ ਨੂੰ ਦੇਖਾ-ਦੇਖੀ ਦੇ ਥੋਥੇ ਕਰਮਕਾਂਡਾਂ ਵਿੱਚ ਰਲ-ਗਡ ਹੋ ਕੇ ਮਿਟਾਈ ਜਾ ਰਹੇ ਹਾਂ। ਅਜਿਹੀਆਂ ਕਰਮਕਾਂਡੀ ਮਨੌਤਾਂ ਅਤੇ ਤਿਉਹਾਰਾਂ ਦਾ ਹੀ ਅਸਰ ਹੈ ਕਿ ਅਗਿਆਨੀ ਸਿੱਖ ਅੱਜ ਗੁਰਦੁਆਰਿਆਂ ਵਿਖੇ ਮਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਲੋਹੜੀਆਂ ਅਤੇ ਹੋਲੀਆਂ ਮਨਾ ਕੇ ਗੁਰਮਤਿ ਸਿਧਾਂਤਾਂ ਤੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਕੈਲੰਡਰ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ।*

ਪੰਥਕ ਦਰਦ ਰੱਖਣ ਵਾਲ਼ੀਆਂ ਨਾਮਵਰ ਪੰਥਕ ਸੰਸਥਾਵਾਂ,ਸਿੱਖ ਜਥੇਬੰਦੀਆਂ ਅਜੇਹੇ ਅੰਧਵਿਸ਼ਵਾਸ਼ੀ, ਹੰਕਾਰੀ ਤੇ ਪਦਵੀਆਂ ਦੇ ਲਾਲਚੀ ਸਿੱਖਾਂ ਨੂੰ ਇਨ੍ਹਾਂ ਕੋਝੀਆਂ ਚਾਲਾਂ ਅਤੇ ਹੂੜਮੱਤਾਂ ਵਿੱਚੋਂ ਕੱਢਣ ਲਈ ਨਿਧੜਕ ਹੋ ਕੇ ਅੱਗੇ ਆਉਣ ਅਤੇ ਕੋਈ ਯੋਗ ਅਤੇ ਠੋਸ ਉਪਰਾਲਾ ਕਰਨ।
ਪੰਥ ਦੇ *ਸਿਰਕੱਢ ਵਿਦਵਾਨ ਆਗੂਆਂ ਨੂੰ ਛੋਟੇ-ਮੋਟੇ ਮਤ-ਭੇਦ ਭੁਲਾਕੇ, ਹਉਮੈ-ਹੰਕਾਰ ਤੇ ਲੀਡਰੀ ਦੀ ਹੋੜ ਨੂੰ ਛੱਡ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ।* ਕੋਈ ਕੌਮੀ ਜਥੇਬੰਦੀ ਜੋ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੀ ਰਹਿਨੁਮਾਈ ਵਿੱਚ ਚੱਲਣਵਾਲੀ ਹੋਵੇ ਅਤੇ ਕਿਸੇ ਸੇਵਾ-ਭਾਵਨਾ ਨਿਮਰਤਾ ਦੇ ਪੁੰਜ, ਸੂਰਬੀਰ, ਬਚਨ ਦੇ ਬਲੀ ਪੜ੍ਹੇ ਲਿਖੇ ਗੁਰਮੁਖ ਵਿਦਵਾਨ ਨੂੰ ਕੌਮੀ ਆਗੂ ਮੰਨ ਕੇ, ਇੱਕ ਕਾਫਲੇ ਦੇ ਰੂਪ ਵਿੱਚ ਸਦਾ ਸਰਗਰਮ ਹੋ ਚਲਦੀ ਰਹੇ।
ਜੇ ਕਿਤੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਬ੍ਰਾਹਮਣੀ ਕਰਮਕਾਂਡਾਂ ਅਤੇ ਡੇਰੇਦਾਰਾਂ ਦੀ “ਗੋਹ ਵਾਂਗ ਚਿੰਬੜੀ” ਗੁਲਾਮੀ ਨੂੰ ਗਲੋਂ ਲਾਹ ਸੁੱਟੇਗੀ ਤੇ ਸੰਸਾਰ ਵਿੱਚ ਸਿਰ ਉੱਚਾ ਕਰਕੇ ਵਿਚਰੇਗੀ।
*ਅੱਜ ਗੁਰਦੁਆਰਿਆਂ,ਗੁਰਧਾਮਾਂ-ਤਖਤਾਂ ਆਦਿਕ ਚੋਂ ਸਿੱਖੀ ਸਰੂਪ ਵਿੱਚ ਵੱਡੇ-ਵੱਡੇ ਔਹਦਿਆਂ ਤੇ ਬਿਰਾਜਮਾਨ ਕੇਸਾਧਾਰੀ, ਕਰਮਕਾਂਡੀ ਡੇਰਿਆਂ ਨਾਲ ਸਬੰਧਤ ਭੇਖੀਆਂ ਨੂੰ ਗੁਰਮਤਿ ਦੀ ਐਨਕ ਨਾਲ ਪਛਾਣ ਕੇ ਉਨ੍ਹਾਂ ਤੋਂ ਧਰਮ ਅਸਥਾਂਨ ਅਜ਼ਾਦ ਕਰਾਏ ਜਾਣ ਤਾਂ ਹੀ ਅਜਿਹੇ ਅਖੌਤੀ, ਅੰਧ ਵਿਸ਼ਵਾਸ਼ੀ ਅਨਮਤੀ ਤਿਉਹਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?