Home » ਕਰੀਅਰ » ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੇ ਵਰਕਿੰਗ ਕਮੇਟੀ ਮੈਂਬਰਾ ਦੀ ਮੀਟਿੰਗ ਹੋਈ

ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੇ ਵਰਕਿੰਗ ਕਮੇਟੀ ਮੈਂਬਰਾ ਦੀ ਮੀਟਿੰਗ ਹੋਈ

24

“ਪਟਵਾਰ ਖਾਨਿਆਂ ਵਿੱਚ ਰਿਟਾਇਰਡ, ਪਟਵਾਰੀ ਅਤੇ ਕਾਨੂੰਗੋਆਂ ਨੂੰ ਬਣਦਾ ਸਤਿਕਾਰ ਨਾ ਮਿਲਣ ਕਾਰਨ ਗੁੱਸੇ ਦੀ ਲਹਿਰ”

ਮੋਗਾ/ਬਾਘਾਪੁਰਾਣਾ 13 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਵਰਕਿੰਗ ਕਮੇਟੀ ਮੈਂਬਰਾ ਦੀ ਮੀਟਿੰਗ ਮੋਗਾ ਵਿਖੇ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿੱਚ ਵਰਕਿੰਗ ਕਮੇਟੀ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਜਿਲ੍ਹੇ ਦੀ ਇਕ ਚਿੰਤਾਜਨਕ ਘਟਨਾ ਤੇ ਪਟਵਾਰ ਯੂਨੀਅਨ ਦੇ ਪ੍ਧਾਨ ਵੱਲੋ ਰਿਟਾਇਰਡ ਪਟਵਾਰੀਆ ਪ੍ਰਤੀ ਵਰਤੇ ਗਏ ਅਪ ਸ਼ਬਦਾਂ ਦੀ ਸਖ਼ਤ ਲਫਜਾ ਵਿੱਚ ਨਿਖੇਧੀ ਕੀਤੀ ਗਈ।ਮੋਗਾ ਜਿਲ੍ਹੇ ਦੇ ਰਿਟਾਇਰਡ ਪਟਵਾਰੀ ਸਵਰਨ ਸਿੰਘ ਬਰਾੜ ਆਪਣੇ ਸਾਹੁਰੇ ਪਰਿਵਾਰ ਦੇ ਕਿਸੇ ਕੰਮਕਾਜ ਸਬੰਧੀ ਪਟਵਾਰੀ ਹਲਕਾ ਘੋਲੀਆ ਖੁਰਦ ਨੂੰ ਮਿਲਣ ਉਸ ਦੇ ਦਫ਼ਤਰ ਬੱਧਨੀ ਕਲਾਂ ਗਏ। ਜਿੱਥੇ ਨਿਰਮਲ ਸਿੰਘ ਚੜਿੱਕ ਜਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਲੱਗਾ ਹੋਇਆ ਹੈ। ਉਸ ਕੋਲ 4 ਪਟਵਾਰ ਹਲਕਿਆ ਦਾ ਚਾਰਜ ਹੈ। ਇਸ ਦਾ ਆਪਣਾ ਹਲਕਾ ਬੱਧਨੀ ਕਲਾਂ 1 ਹੈ, ਬੱਧਨੀ ਕਲਾਂ 2 ਦਾ ਵੀ ਵਾਧੂ ਚਾਰਜ ਹੈ। ਇਸ ਤੋ ਇਲਾਵਾ ਤੀਜਾ ਹਲਕਾ ਮਾਛੀਕੇ ਹੈ ਜੋ ਬਰਨਾਲਾ ਜਿਲ੍ਹੇ ਦੀ ਹੱਦ ਤੇ ਪੈਂਦਾ ਹੈ ਅਤੇ ਚੋਥਾ ਹਲਕਾ ਘੋਲੀਆ ਖੁਰਦ ਹੈ ਜੋ ਬਾਘਾਪੁਰਾਣਾ ਸਾਈਡ ਤੇ ਪੈਂਦਾ ਹੈ। ਵਾਧੂ ਚਾਰਜ ਦੇ ਦੋ ਹਲਕੇ ਇਸ ਦੇ ਆਪਣੇ ਹਲਕੇ ਤੋ ਪੰਦਰਾ-ਪੰਦਰਾ ਕਿਲੋਮੀਟਰ ਦੂਰ ਪੈਂਦੇ ਹਨ। ਇਹ ਇਕ ਸਾਬਕਾ ਫੌਜੀ ਅਫਸਰ ਵੀ ਹੈ।ਸਵਰਨ ਸਿੰਘ ਰਿਟਾਇਰਡ ਪਟਵਾਰੀ ਨੂੰ ਦਫ਼ਤਰ ਗਿਆ ਪ੍ਧਾਨ ਨੇ ਬਹਿਣ ਲਈ ਵੀ ਨਹੀਂ ਕਿਹਾ ਕਿ ਤੁਸੀਂ ਰਿਟਾਇਰਡ ਪਟਵਾਰੀ ਹੋ ਕੁਰਸੀ ਲੈ ਕੇ ਬਹਿ ਜਾਓ। ਸਵਰਨ ਸਿੰਘ ਖੁਦ ਇੰਨਾ ਨਾਲ ਪਟਵਾਰੀ ਲੱਗਾ ਰਿਹਾ ਹੈ ਤੇ ਉਹ ਖੁਦ ਸਤੰਬਰ 2020 ਵਿੱਚ ਰਿਟਾਇਰ ਹੋਇਆ ਹੈ। ਜੋ ਹਰ ਇਕ ਦਾ ਕੰਮ ਪਹਿਲ ਦੇ ਅਧਾਰ ਤੇ ਕਰਨਾ ਆਪਣਾ ਫਰਜ਼ ਸਮਝਦਾ ਰਿਹਾ ਹੈ।ਪਟਵਾਰ ਯੂਨੀਅਨ ਦਾ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਚੜਿੱਕ ਦਫ਼ਤਰ ਗਏ ਸਵਰਨ ਸਿੰਘ ਨੂੰ ਕਹਿੰਦਾ ਆ ਡਾਇਰੀ ਤੇ ਪਿੰਨ ਲੈ ਕੇ ਡਾਇਰੀ ਵਿੱਚੋ ਮਰ ਚੁੱਕੇ ਪਟਵਾਰੀਆ ਕਾਨੂੰਨਗੋਆ ਦੇ ਨਾਮ ਕੱਟ ਦੇ, ਉਹ ਕਹਿੰਦਾ ਮਰਿਆ ਤਾ ਇਕ ਹੀ ਹੈ ਤਾ ਨਿਰਮਲ ਸਿੰਘ ਕਹਿੰਦਾ ਜਿੰਨਾ ਨੇ ਠੇਕੇ ਤੇ ਭਰਤੀ ਹੋਣ ਲਈ ਐਪਲੀਕੇਸ਼ਨਾ ਦਿੱਤੀਆ ਸਨ, ਉਹ ਸਾਰੇ ਹੀ ਮਰ ਚੁੱਕੇ ਹਨ,ਉਹ ਸਾਡਾ ਹੱਕ ਮਾਰਦੇ ਸੀ ? ਸਵਰਨ ਸਿੰਘ ਕਹਿੰਦਾ ਮੈਂ ਵੀ ਐਪਲੀਕੇਸ਼ਨ ਦਿੱਤੀ ਸੀ ਫਿਰ ਮੈਂ ਵੀ ਮਰ ਗਿਆ ਝੱਟ ਕਹਿੰਦਾ ਹਾਂ ਤੂੰ ਵੀ ਮਰ ਗਿਆ ਹੈ।ਸਵਰਨ ਸਿੰਘ ਕਹਿੰਦਾ ਤੂੰ ਵੀ ਫੌਜ ਵਿੱਚੋ ਰਿਟਾਇਰਡ ਹੋ ਕੇ ਦੁਬਾਰਾ ਸਰਵਿਸ ਜੁਆਇਨ ਕੀਤੀ ਹੈ ਤੂੰ ਨਹੀਂ ਕਿਸੇ ਦਾ ਹੱਕ ਮਾਰਿਆ, ਤੂੰ ਵੀ ਮਰ ਗਿਆ। ਜਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਮੋਗਾ ਨੇ ਰਿਟਾਇਰਡ ਸਾਥੀ ਦਾ ਕੰਮਕਾਰ ਕਰਨ ਦੀ ਬਜਾਏ ਆਮ ਪਟਵਾਰੀ ਦੀ ਮਰਿਯਾਦਾ ਨੂੰ ਛਿੱਕੇ ਟੰਗਿਆ ਹੈ। ਇਹੋ ਜਿਹੇ ਕਿਰਦਾਰ ਦੇ ਜਿਲ੍ਹਾ ਪ੍ਰਧਾਨ ਤੋ ਪਟਵਾਰ ਯੂਨੀਅਨ ਵਾਲੇ ਤੇ ਪੰਜਾਬ ਦੇ ਪਟਵਾਰੀ ਕੀ ਆਸ ਰੱਖ ਸਕਦੇ ਹਨ। ਇਹ ਸਾਡੇ ਸਾਰਿਆ ਲਈ ਇਕ ਗੰਭੀਰ ਮਸਲਾ ਹੈ। ਐਸੋਸੀਏਸ਼ਨ ਮੋਗਾ ਨੇ ਇਸ ਤੇ ਨਿਰਣਾਇਕ ਫੈਸ਼ਲਾ ਲੈਣ ਲਈ 20 ਜਨਵਰੀ ਦੀ ਮੀਟਿੰਗ ਰੱਖ ਦਿੱਤੀ ਹੈ। ਮੌਜੂਦਾ ਪੰਜਾਬ ਪਟਵਾਰ ਯੂਨੀਅਨ ਦੇ ਮਨ ਵਿੱਚ ਰਿਟਾਇਰਡ ਸਾਥੀਆ ਪ੍ਰਤੀ ਜੇ ਕੋਈ ਸਤਿਕਾਰ ਦਾ ਅੰਸ਼ ਬਾਕੀ ਹੈ ਤਾ ਉਨ੍ਹਾ ਨੂੰ ਇਹੋ ਜਿਹੇ ਵਰਤਾਰੇ ਵਾਲੇ ਪ੍ਧਾਨਾ ਨੂੰ ਤਰੁੰਤ ਜੱਥੇਬੰਦੀ ਦੇ ਆਹੁਦਿਆ ਤੋ ਬਰਖਾਸਤ ਕਰਕੇ ਅਨੁਸਾਸ਼ਨੀ ਕਾਰਵਾਈ ਕਰਨੀ ਚਾਹੀਦੀ ਹੈ।ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਕੇਵਲ ਸਿੰਘ ਕੈਸ਼ੀਅਰ, ਗੁਰਦੋਰ ਸਿੰਘ, ਕੁਲਵੰਤ ਸਿੰਘ ਕੁੱਸਾ, ਬਲਵਿੰਦਰ ਸਿੰਘ ਪੁਰਬਾ, ਦਰਸ਼ਨ ਸਿੰਘ ਬਰਾੜ, ਨਾਇਬ ਸਿੰਘ ਮੱਲੀ, ਸੰਤੋਖ ਸਿੰਘ, ਹਰਚਰਨ ਪਾਲ ਸਿੰਘ, ਸਵਰਨ ਸਿੰਘ ਸ਼ਾਮਲ ਹੋਏ। ਪ੍ਰੈਸ ਨੂੰ ਜਾਣਕਾਰੀ ਗੁਰਮੇਲ ਗੌਦਾਰਾ ਨੇ ਦਿੱਤੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?