52 Views
ਭੋਗਪੁਰ 13 ਜਨਵਰੀ (ਸੁਖਵਿੰਦਰ ਜੰਡੀਰ) ਲੋਹੜੀ ਦੇ ਖੁਸ਼ੀਆਂ ਭਰੇ ਮੌਕੇ ਤੇ ਭੋਗਪੁਰ ਪੱਤਰਕਾਰ ਭਾਈਚਾਰੇ ਵੱਲੋਂ ਚੜ੍ਹਦੀ ਕਲਾ ਟਾਈਮ ਟੀ ਵੀ ਦਫ਼ਤਰ ਦੇ ਪੱਤਰਕਾਰ ਸੁਖਵਿੰਦਰ ਜੰਡੀਰ ਦੇ ਗ੍ਰਹਿ ਵਿਖੇ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ।ਇਸ ਮੌਕੇ ਤੇ ਸੁਖਵਿੰਦਰ ਜੰਡੀਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਲੋੜਵੰਦ ਪਰਿਵਾਰਾਂ ਦੀ ਹਰੇਕ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪਰਿਵਾਰ ਵੀ ਆਪਣਾ ਚੰਗਾ ਜੀਵਨ ਬਸਰ ਕਰ ਸਕਣ।ਇਸ ਮੌਕੇ ਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੋਆਬਾ ਪੱਤਰਕਾਰ ਮੰਚ ਭੋਗਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੰਗੂ, ਸੁਖਵਿੰਦਰ ਜੰਡੀਰ ਪ੍ਰੈੱਸ ਸਕੱਤਰ ਅਤੇ ਗਾਇਕ ਨਿਸ਼ਾਨ ਬਹਿਰਾਮੀਆ, ਚੇਅਰਮੈਨ ਪੀਸੀ ਰਾੳੂਤ, ਬਾਬਾ ਸਰਬਜੀਤ ਸਿੰਘ, ਅਮਰਜੀਤ ਸਿੰਘ ਜੰਡੀਰ ਪ੍ਰਧਾਨ ਗੱਤਕਾ ਅਖਾੜਾ ਪਾਰਟੀ ਤੋਂ ਇਲਾਵਾ ਮੁਹੱਲੇ ਦੇ ਹੋਰ ਪਤਵੰਤੇ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ