ਬਾਘਾਪੁਰਾਣਾ 13 ਜਨਵਰੀ (ਰਾਜਿੰਦਰ ਸਿੰਘ ਕੋਟਲਾ) 2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ,ਗੋਲੀ ਕਾਂਡ ਗੁਝਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ।ਇਹ ਮੋਰਚਾ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ।ਅੱਜ ਜ਼ਿਲਾ( ਮਾਨਸਾ ਤੇ ਫਿਰੋਜ਼ਪੁਰ)ਦੇ ਇਹਨਾ 11 ਸਿੰਘਾਂ ਨੇ ਗ੍ਰਿਫਤਾਰੀ ਦਿੱਤੀ । ਅਮਰੀਕ ਸਿੰਘ , ਸੁਖਜੀਤ ਸਿੰਘ , ਬਲਵਿੰਦਰ ਸਿੰਘ ,ਸੂਰਜ ਸਿੰਘ , ਦਲੇਰ ਸਿੰਘ , ਕਸ਼ਮੀਰ ਸਿੰਘ , ਵਜ਼ੀਰ ਸਿੰਘ , ਛਿੰਦਰ ਸਿੰਘ , ਪਾਲਾ ਸਿੰਘ ,ਜਸਵਿੰਦਰਪਾਲ ਸਿੰਘ , ਬਲਵੰਤ ਸਿੰਘ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।ਜੱਥੇ ਨੂੰ ਰਵਾਨਾ ਕਰਦੇ ਹੋਏ ਸਿੱਖ ਇੰਟਰਨੈਸ਼ਨਲ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਰਚੇ ਦੇ ਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ) ਗੁਰਜੰਟ ਸਿੰਘ ਕੱਟੂ ਸਪੈਸ਼ਲ ਸਕੱਤਰ ਹਲਕਾ ਉਮੀਦਵਾਰ ਮਹਿਲ ਕਲਾਂ, ਸਤਿਨਾਮ ਸਿੰਘ ਸਾਹਨੇਵਾਲੀ, ਗੁਰਮੀਤ ਸਿੰਘ, ਜਸਕਰਨ ਸਿੰਘ ਪੰਜਗਰਾਈਂ, ਇਕਬਾਲ ਸਿੰਘ ਸੰਧੂ ਬਰਗਾੜੀ, ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ, ਗੁਰਪ੍ਰੀਤ ਸਿੰਘ ਲਾਡਬੰਜਾਰਾ, ਗੁਰਭਿੰਦਰ ਸਿੰਘ ਬਰਗਾੜੀ, ਗੁਰਲਾਲ ਸਿੰਘ ਦਬੜੀਖਾਨਾ, ਜਗਤਾਰ ਸਿੰਘ ਦਬੜੀਖਾਨਾ, ਰਣਦੀਪ ਸਿੰਘ ਸੰਧੂ ਸੈਕਟਰੀ ਮਾਨ ਸਾਬ੍ਹ ਅਤੇ ਕੁਲਵਿੰਦਰ ਸਿੰਘ ਖਾਲਿਸਤਾਨੀ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸੁਚੱਜੇ ਢੰਗ ਨਾਲ ਨਿਭਾਈ, ਜਥੇ: ਦਰਸਨ ਸਿੰਘ ਦਲੇਰ,ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।।
Author: Gurbhej Singh Anandpuri
ਮੁੱਖ ਸੰਪਾਦਕ