ਜੱੱਥੇਦਾਰ ਮਾਹਲਾ ਨੇ ਸਿਰੋਪੇ ਪਾ ਕੇ ਜੀਉ ਆਇਆਂ ਨੂੰ ਆਖਿਆ
ਬਾਘਾਪੁਰਾਣਾ,13 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਜਿਵੇਂ-ਜਿਵੇਂ 14 ਫਰਵਰੀ ਨੇੜੇ ਆ ਰਹੀ ਹੈ ਉਵੇਂ ਹੀ ਸਿਆਸੀ ਸਰਗਰਮੀਆਂ ਜੋਰ ਫੜ੍ਹਦੀਆਂ ਜਾ ਰਹੀਆਂ ਹਨ। ਅੱਜ ਨੇੜਲੇ ਪਿੰਡ ਚੱਨੂਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਅਕਾਲੀ ਆਗੂ ਗੁਰਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਮੌਜੂਦਾ ਕਾਂਗਰਸੀ ਸਰਪੰਚ ਸਮੇਤ ਕਈ ਪਰਿਵਾਰਾਂ ਨੇ ਅਕਾਲੀ ਦਲ ਬਾਦਲ ਦਾ ਪੱਲਾ ਫੜਿਆ । ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋਣ ਵਾਲਿਆਂ ‘ਚ ਮੌਜੂਦਾ ਸਰਪੰਚ ਜਗਰੂਪ ਸਿੰਘ ਅਤੇ ਭਿੰਦਰ ਸਿੰਘ ਸਾਬਕਾ ਸਰਪੰਚ ਸਮੇਤ ਕਈ ਪਰਿਵਾਰ ਸ਼ਾਮਲ ਹੋਏ। ਇਸ ਮੌਕੇ ਜੱੱਥੇਦਾਰ ਮਾਹਲਾ ਨੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਜੀਉ ਆਇਆਂ ਨੂੰ ਆਖਿਆ ਅਤੇ ਵਿਸਵਾਸ਼ ਦੁਵਾਇਆ ਕਿ ਉਨ੍ਹਾਂ ਨੂੰ ਪਾਰਟੀ ‘ਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕੌਮੀ ਯੂਥ ਆਗੂ ਜਗਮੋਹਨ ਸਿੰਘ, ਮਨਦੀਪ ਸਿੰਘ ਐਸ ਓ ਆਈ ਪ੍ਰਧਾਨ , ਜਸਪ੍ਰੀਤ ਸਿੰਘ ਮਾਹਲਾ,ਗੁਰਵੀਰ ਸਿੰਘ,ਕੌਮੀ ਯੂਥ ਆਗੂ ਇੰਦਰਜੀਤ ਸਿੰਘ ਲੰਗੇਆਣਾ , ਕੁਲਵਿੰਦਰ ਸਿੰਘ ਪੀ ਏ ,ਸਰਬਜੀਤ ਸਿੰਘ , ਵਰਿੰਦਰ ਸਿੰਘ,ਦਿਲਬਾਗ ਸਿੰਘ ਆਦਿ ਹਾਜਰ ਸਨ।