ਬਾਘਾਪੁਰਾਣਾ, 13 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਲੰਗੇਆਣਾ ਨਵਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁੰਦਰ ਨਗਰ ਕੀਰਤਨ ਸਜਾਇਆ ਗਿਆ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸੁੰਦਰ ਪਾਲਕੀ ਜੋ ਕਿ ਫੁੱਲ ਨਾਲ ਸਜਾਈ ਗਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਸ਼ਰਧਾ-ਭਾਵਨਾ ਅਤੇ ਸਤਿਕਾਰ ਸਹਿਤ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਅਤੇ ਨਿਸ਼ਾਨਚੀ ਕਰ ਰਹੇ ਸਨ ਇਸ ਮੌਕੇ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂ ਉੱਤੇ ਸੰਗਤਾਂ ਵੱਲੋੰ ਸੋਹਣੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਅਤੇ ਅੱਗੇ-ਅੱਗੇ ਸੁਰਜੀਤ ਗਤਕਾ ਅਖਾੜਾ ਭਿੰਡਰ ਕਲਾਂ ਦੇ ਭੁਝੰਗੀ ਸਿੱਘਾਂ ਵੱਲੋ ਗਤਕੇਬਾਜ਼ੀ ਦੇ ਜੌਹਰ ਵਿਖਾਏ ਜਾ ਰਹੇ ਸਨ ਜੋ ਇੱਕ ਵਿਸੇਸ਼ ਖਿੱਚ ਦਾ ਕੇਦਰ ਸੀ। ਇਸ ਨਗਰ ਕੀਰਤਨ ਵਿੱਚ ਪੜਾਅ ਵਾਰ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ ਅਤੇ ਵੱਖ-ਵੱਖ ਧਾਰਮਿਕ,ਰਾਨੀਤਤਕ ਅਤੇ ਸਮਾਜ ਸੇਵੀ ਲੋਕਾਂ ਨੇ ਵੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਹਾਜ਼ੀਆਂ ਭਰੀਆਂ ਕੀਰਤਨ ਦੀ ਸੇਵਾ ਰਾਗੀ ਜੱਥਿਆਂ ਵੱਲੋਂ ਕੀਤੀ ਗਈ ਅਤੇ ਪਰਸਿੱਧ ਢਾਡੀ ਗੁਰੂ ਸਿੱਖ ਕਵਿਸਰੀ ਜੱਥੇ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਨਗਰ ਕੀਰਤਨ ਦੇ ਸਵਾਗਤ ਲਈ ਗਲੀ ਮੁਹੱਲਿਆਂ ਅਤੇ ਵੱਖ ਵੱਖ ਰੋਡ਼ਾਂ ਤੇ ਸੁੰਦਰ -ਸੁੰਦਰ ਗੇਟ ਬਣਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਥਾਂ ਥਾਂ ਤੇ ਚਾਹ ਪਕੌੜੇ ਮਠਿਆਈਆਂ ਅਤੇ ਪ੍ਰਸ਼ਾਦੇ ਦੇ ਲੰਗਰ ਵਰਤਾਏ ਗਏ ਵਿਚ ਸਮੂਹ ਨਗਰ ਨਿਵਾਸੀਆਂ ਦੁਕਾਨਦਾਰਾਂ ਅਤੇ ਹੋਰ ਲੋਕ ਨਤਮਸਤਕ ਹੋਏ ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਿਸ ਸ਼ਾਮ ਨੂੰ ਗੁਰਦੁਆਰਾ ਸਾਹਿਬ ਸੰਗਤਸਰ ਲੰਗੇਆਣਾ ਨਵਾਂ ਵਿਖੇ ਸੰਪੂਰਣ ਹੋਇਆ ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਗਿਆਨੀ ਬਲਵੰਤ ਸਿੰਘ ਮੁੱਖ ਸੇਵਾਦਾਰ ਗੁ:ਸੰਗਤਸਰ ਆਦਿ ਨੇ ਨਗਰ ਕੀਰਤਨ ਵਿੱਚ ਸਾਮਿਲ ਪਰਮੁੱਖ ਸਖਸ਼ੀਅਤਾਂ ਅਤੇ ਸੇਵਾਦਾਰਾਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤੇ ਗਏ ਨਗਰਕੀਤਨ ਅੱਗੇ ਸਫਾਈ ਦੀ ਸੇਵਾ ਬਾਬਾ ਨਾਜਰ ਸਿੰਘ ਸੇਵਾ ਸਿੰਘ ਜੀ ਸੁਸਾਇਟੀ ਵੱਲੋ ਕੀਤੀ ਗਈ। ਇਸ ਮੌਕੇ ਸਰਪੰਚ ਜਗਸੀਰ ਸਿੰਘ ਬਰਾੜ,ਸੁੱਖਾ ਸਿੰਘ ਬਰਾੜ,ਗਿਆਨੀ ਗੁਰਪੇ੍ਮ ਸਿੰਘ ਲੱਖਾ ਰੋਡੇ ਭਾਰੀ ਗਿਣਤੀ ਵਿੱਚ ਨੌਜਵਾਨ, ਬੱਚੇ ਅਤੇ ਅੌਰਤਾਂ ਵੀ ਹਾਜ਼ਰ ਸਨ।