ਭੋਗਪੁਰ 13 ਜਨਵਰੀ(ਸੁੱਖਵਿੰਦਰ ਜੰਡੀਰ)ਭੋਗਪੁਰ ਦੇ ਨਜ਼ਦੀਕ ਪੈਦੇ ਪਿੰਡ ਸਰਿਸ਼ਤਪੁਰ ਕਸਬਾ ਦੀਆਂ ਸਮੂਹ ਸੰਗਤਾਂ ਵਲੋਂ ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂੂਲ ਵਿੱਚ ਧੀਆਂ ਦੀ ਲੋਹੜੀ ਦਾ ਤਿਓਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਤੋਂ ਕੀਤੀ ਗਈ ਅਤੇ ਗਾਇਕ ਗਿੱਲ ਸਾਬ ਨੇ ਵੀ ਆਪਣੇ ਨਵੇਂ ਗੀਤ ਬਾਪੂ ਨੂੰ ਸਲਾਮਾਂ ਤੇ ਧੀਆਂ ਦੇ ਨਾਮ ਦੀ ਸ਼ਾਈਰੀ ਨਾਲ ਸਮੂਹ ਇਲਾਕਾ ਨਿਵਾਸੀਆਂ ਦਾ ਦਿਲ ਜਿੱਤ ਲਿਆ ਤੇ ਹੋਰ ਵੀ ਕਈ ਛੋਟੇ ਬੱਚਿਆਂ ਨੇ ਗਿੱਧਾ ਭੰਗੜਾ ਤੇ ਗੀਤ ਗਾ ਕੇ ਆਪਣੀ ਹਾਜ਼ਰੀ ਲਗਾਈ ਤੇ ਇਸ ਪੋ੍ਗਰਾਮ ਵਿੱਚ ਸ.ਕਿਰਪਾਲ ਸਿੰਘ ਸਾਬਕਾ ਸਰਪੰਚ,ਸ.ਬਲਵੀਰ ਸਿੰਘ ਪੰਚ,ਸ਼੍ਰੀ ਹੰਸ ਰਾਜ ਗਿੱਲ,ਸ.ਸਤਨਾਮ ਸਿੰਘ,ਸ.ਕੁਲਦੀਪ ਸਿੰਘ,ਤੇ ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਸਟਾਫ਼ ਦੇ ਜਿਲ੍ਹਾ ਇੰਨਚਾਰਜ਼ ਮਨਦੀਪ ਗਿੱਲ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੌਕੇ ਤੇ ਬਲਵਿੰਦਰ ਕੋਰ, ਗੁਰਜੋਤ ਕੌਰ, ਪ੍ਰਵੀਨ,, ਸੰਨਦੀਪ ਕੋਰ, ਸਰਬਜੀਤ ਕੌਰ,ਲੱਭੀ,ਸੋਢੀ ਰਾਮ, ਬੰਤ,ਮਨਪ੍ਰੀਤ ਕੌਰ,ਗੁਰਜਿੰਦਰ ਸੋਨੀ, ਅਨੂੰ ਸ਼ਰਮਾਂ, ਕੁਲਵਿੰਦਰ ਸਿੰਘ,ਪਰਮਜੀਤ ਕੋਰ,ਭੁਪਿੰਦਰ ਕੋਰ, ਜਸਵੀਰ ਕੋਰ, ਹਰਪ੍ਰੀਤ, ਕਮਲੇਸ਼, ਸਤਨਾਮ ਕੌਰ, ਨੀਲਮ,ਸ਼ਰਨੋ,ਕੁਲਵੰਤ ਕੌਰ, ਕੁਲਵੀਰ ਕੌਰ, ਕਰਨਜੀਤ, ਤਰਨਜੋਤ ,ਪਰਨੀਤ,ਗੁਰਕੀਰਤ,ਮਨਪ੍ਰੀਤ ਢੇਰੀ, ਰੀਤ ਗਿੱਲ, ਰਮਨਦੀਪ ਕੌਰ ਆਦਿ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ