ਚੰਡੀਗੜ੍ਹ, 15 ਜਨਵਰੀ, 2022:
ਪੰਜਾਬ ਵਿੱਚ ਕਾਂਗਰਸ ਦੇ ਦਲਿਤ ਆਗੂਆਂ ਵਿੱਚੋਂ ਇਕ ਵੱਡਾ ਚਿਹਰਾ ਅਤੇ ਰਾਜ ਦੇ ਸਾਬਕਾ ਕੈਬਨਿਟ ਮੰਤਰੀ ਸ: ਜੋਗਿੰਦਰ ਸਿੰਘ ਮਾਨ, ਜਿਨ੍ਹਾਂ ਨੇ ਬੀਤੇ ਕਲ੍ਹ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ, ਨੇ ਅੱਜ ‘ਆਮ ਆਦਮੀ ਪਾਰਟੀ’ ਦਾ ਪੱਲਾ ਫ਼ੜ ਲਿਆ।
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਸ: ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਂਦਿਆਂ ਉਨ੍ਹਾਂ ਦਾ ਸਵਾਗਤ ਕੀਤਾ।
ਸ: ਮਾਨ ਫ਼ਗਵਾੜਾ ਹਲਕੇ ਤੋਂ ਤਿੰਨ ਵਾਰ ਕਾਂਗਰਸ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ ਅਤੇ ਚਾਰ ਮੁੱਖ ਮੰਤਰੀਆਂ ਸ: ਬਿਅੰਤ ਸਿੰਘ, ਸ: ਹਰਚਰਨ ਸਿੰਘ ਬਰਾੜ, ਸ੍ਰੀਮਤੀ ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੰਤਰੀ ਵਜੋਂ ਕੰਮ ਕੀਤਾ ਸੀ।
ਉਹਨਾਂ ਨੇ ਬੀਤੇ ਕਲ੍ਹ ਪੰਜਾਬ ਐਗਰੋ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ ਅਤੇ ਨਾਲ ਹੀ ਰਾਜ ਸਰਕਾਰ ਵੱਲੋਂ ਮਿਲਿਆ ਹੋਇਆ ਕੈਬਨਿਟ ਦਰਜਾ ਵੀ ਛੱਡ ਦਿੱਤਾ ਸੀ।
ਉਹਨਾਂ ਨੂੰ ‘ਆਮ ਆਦਮੀ ਪਾਰਟੀ’ ਵੱਲੋਂ ਫ਼ਗਵਾੜਾ ਤੋਂ ਉਮੀਦਵਾਰ ਐਲਾਨੇ ਜਾਣ ਦੀ ਆਸ ਹੈ।
Author: Gurbhej Singh Anandpuri
ਮੁੱਖ ਸੰਪਾਦਕ