ਸ਼ਾਹਪੁਰ ਕੰਢੀ 15 ਜਨਵਰੀ (
ਸੁੱਖਵਿੰਦਰ ਜੰਡੀਰ ) ਇੰਪਲਾਇਜ਼ ਐਂਡ ਮਜ਼ਦੂਰ ਯੂਨੀਅਨ ਆਰ ਐਸ ਡੀ ਪੰਜਾਬ ਦੀ ਖਾਸ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਜੰਡੀਰ ਦੀ ਅਗਵਾਈ ਹੇਠ ਹੋਈ, ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਰਾਜੇਸ਼ ਰੰਧਾਵਾ ਚੇਅਰਮੈਨ, ਪ੍ਰਕਾਸ਼ ਸਿੰਘ ਗੋਰਾ ਸੀ: ਮੀਤ ਪ੍ਰਧਾਨ, ਬਾਬਾ ਬਲਬੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ , ਸ੍ਰੀ ਵਿਜੇ ਕੁਮਾਰ ਸਲਾਹਕਾਰ ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕੀ.ਇਸ ਵਾਰ,ਆਰ.ਐਸ.ਡੀ ਮੁਲਾਜ਼ਮਾਂ ਦੀਆਂ ਤਨਖਾਹਾਂ ਜੋ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਪੇਕਮਿਸ਼ਨ ਮੁਤਾਬਕ ਹਨ ਅਤੇ ਮੁਲਾਜ਼ਮਾਂ ਨੂੰ ਭਾਰੀ ਮੁਨਾਫਾ ਹੋਇਆ ਹੈ ਇਸ ਮੌਕੇ ਤੇ ਦੇਸਰਾਜ , ਕਰਤਾਰ ਚੰਦ , ਰੂਪ ਲਾਲ, ਅਜੀਤ ਕੁਮਾਰ ਆਦਿ ਨੇ ਕਿਹਾ ਕੀ ਉਨ੍ਹਾਂ ਨੂੰ ਤਨਖਾਹਾਂ ਦੇ ਵਿਚ ਕਾਫ਼ੀ ਹੱਦ ਤੱਕ ਫਾਇਦਾ ਹੋਇਆ ਹੈ ਅਤੇ ਸਾਰਿਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।