ਨਿਹਾਲ ਸਿੰਘ ਵਾਲਾ /ਬਾਘਾਪੁਰਾਣਾ 15 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਉਮੀਦਵਾਰ ਜੱਥੇ:ਬਲਦੇਵ ਸਿੰਘ ਗੱਗੜਾ ਦੇ ਦਫ਼ਤਰ ਦਾ ਉਦਘਾਟਨ ਸ਼ਹਿਰ ਨਿਹਾਲ ਸਿੰਘ ਵਾਲਾ ਵਿਖੇ ਕੀਤਾ ਜਿੱਥੇ ਕਿ ਪਾਰਟੀ ਵਰਕਰਾਂ ਤੇ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਉਦਘਾਟਨ ਤੋਂ ਬਾਅਦ ਬਲਦੇਵ ਸਿੰਘ ਗੱਗੜਾ ਸਮੇਤ ਦਲਜੀਤ ਸਿੰਘ ਘੋਲੀਆ ਭਿੰਦਾ ਬੁਰਜ ਦੁੱਨਾ ਭੋਲਾ ਧੂੜਕੋਟ ਜਸਵੰਤ ਜਵਾਹਰ ਸਿੰਘ ਵਾਲਾ ਆਤਮਾ ਸਿੰਘ ਖਾਈ ਜਸਵੰਤ ਸਿੰਘ ਬੱਧਨੀ ਆਦਿ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਬਲਦੇਵ ਸਿੰਘ ਗੱਗੜਾ ਦੀ ਜਿੱਤ ਯਕੀਨੀ ਬਣਾਉਣ ਲਈ ਵਰਕਰਾਂ ਨੂੰ ਸਿਰਤੋੜ ਯਤਨ ਕਰਨ ਲਈ ਕਿਹਾ ਜਿਸ ਦਾ ਪਾਰਟੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਮਰਥਨ ਕੀਤਾ ਦਲਜੀਤ ਸਿੰਘ ਘੋਲੀਆ ਤੇ ਭੁਪਿੰਦਰ ਸਿੰਘ ਬੁਰਜ ਦੁੱਨਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਪਿਆ ਹੈ ਕਿਉਂਕਿ ਇਨ੍ਹਾਂ ਨੇ ਸਿਵਾਏ ਲਾਰਿਆਂ ਨਸ਼ਿਆਂ ਤੇ ਲੋਕਾਂ ਨੂੰ ਲੁੱਟਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਕੇਜਰੀਵਾਲ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਅੜਿੱਕਾ ਡਾਹ ਕੇ ਆਪਣਾ ਸਿੱਖ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ ਪੰਜਾਬ ਦੇ ਲੋਕ ਇਸ ਪਾਰਟੀ ਤੋਂ ਖ਼ਫ਼ਾ ਹੋ ਗੲੇ ਹਨ ਇਨ੍ਹਾਂ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਆਵੇ ਤਾਂ ਉਸ ਨੂੰ ਪੁੱਛੋ ਕਿ ਸਾਡੀ ਕੌਮ ਦੇ ਹੀਰੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਕੇਜਰੀਵਾਲ ਨੇ ਕਿਉਂ ਠੁਕਰਾਇਆ ਹੈ ਸਾਰੀਆਂ ਹੀ ਪਾਰਟੀਆਂ ਇਸ ਵਾਰ ਭੰਬਲਭੂਸੇ ਵਿੱਚ ਹਨ ਮਾਨ ਪਾਰਟੀ ਦੀ ਇਸ ਵਾਰ ਜਿੱਤ ਪੱਕੀ ਹੈ ਵੋਟਰਾਂ ਨੂੰ ਅਪੀਲ ਹੈ ਕਿ ਇਸ ਵਾਰ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣ ਇਸ ਸਮੇਂ ਇਸ ਸਮੇਂ ਭਿੰਦਾ ਸਿੰਘ ਚਰਨ ਸਿੰਘ ਬਿਲਾਸਪੁਰ ਬੂਟਾ ਸਿੰਘ ਧੂੜਕੋਟ ਰਾਜਿੰਦਰ ਸਿੰਘ ਰੂਬੀ ਨਿਹਾਲ ਸਿੰਘ ਵਾਲਾ ਭੰਤਾ ਰਣਸੀਂਹ ਕਲਾਂ ਕੁਲਦੀਪ ਖਾਈ ਪੰਮਾ ਤੇ ਸੂਬੇ ਦਾਰ ਮਾਣੂੰਕੇ ਗੁਗੂ ਸਰਪੰਚ ਦੁਨੇਕੇ ਜਰਨੈਲ ਸਿੰਘ ਦੌਧਰ ਬਲਤੇਜ ਸਿੰਘ ਸੁਰਜੀਤ ਸਿੰਘ ਪੱਤੋਂ ਅਮਨਦੀਪ ਸਿੰਘ ਤੇ ਖਾਲਸਾ ਬਜਾਜੀ ਵਾਲੇ ਗੁਰਮੇਲ ਸਿੰਘ ਕੋਕਰੀ ਆਦਿ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।