“ਕਮਲਜੀਤ ਬਰਾੜ ਵੱਲੋਂ ਤਰਤੀਬ ਵਾਰ ਚਲਾਈ ਚੋਣ ਮੁਹਿੰਮ ਵਿਰੋਧੀਆਂ ’ਤੇ ਪੈਣ ਲੱਗੀ ਭਾਰੀ, ਹਲਕੇ ਵਿਚ ਬਰਾੜ ਪ੍ਰਤੀ ਵੱਡਾ ਉਤਸ਼ਾਹ”
ਬਾਘਾ ਪੁਰਾਣਾ 19 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਬਰਾੜ ਦੇ ਹੱਕ ਵਿਚ ਹਲਕੇ ਦਾ ਯੂਥ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਵਿਧਾਇਕ ਬਰਾੜ ਨੂੰ ਜਿਤਾਉਣ ਲਈ ਮੁੜ ਯੋਜਨਾਬੰਦ ਤਰੀਕੇ ਨਾਲ ਮੈਦਾਨ ਵਿਚ ਨਿੱਤਰ ਪਿਆ ਹੈ। ਵਿਧਾਇਕ ਬਰਾੜ ਦੀ ਟਿਕਟ ਦਾ ਮੁੜ ਐਲਾਨ ਹੁੰਦੇ ਹੀ ਹਲਕੇ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵਿਧਾਇਕ ਬਰਾੜ ਵੱਲੋਂ ਹਲਕੇ ਦੇ ਪਿੰਡਾਂ ਨੂੰ ਜ਼ੋਨਾਂ ਵਿਚ ਵੰਡ ਕੇ ਭਖਾਈ ਚੋਣ ਮੁਹਿੰਮ ਵਿਰੋਧੀਆਂ ’ਤੇ ਭਾਰੀ ਪੈਣ ਲੱਗੀ ਹੈ। ਅੱਜ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਬਰਾੜ ਨੇ ਆਖਿਆ ਕਿ ਹਲਕੇ ਦੇ ਦੁੱਖਾਂ-ਸੁੱਖਾਂ ਦਾ ਸਾਂਝੀ ਵਿਧਾਇਕ ਬਰਾੜ ਲੋਕ ਨੇਤਾ ਹੈ, ਜਿਸ ਨੇ ਪੰਜ ਵਰ੍ਹੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨਾਲ ਪਿੰਡਾਂ ਨੂੰ ਜਿੱਥੇ ਆਧੁਨਿਕ ਸਹੁੂਲਤਾਂ ਮੁਹੱਈਆਂ ਹੋਈਆਂ ਹਨ, ਉੱਥੇ ਪਿੰਡਾਂ ਨੂੰ ਆਧੁਨਿਕ ਸੜਕਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਕਾਸ ਪੱਖੀ ਸੋਚ ਦੇ ਕਾਇਲ ਹੋਏ ਪੰਜਾਬੀ ਮੁੜ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ। ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਪੱਪੂ ਜੋਸ਼ੀ ਤੇ ਹੋਰ ਆਗੂ ਹਾਜਰ ਸਨ।