“ਪਿੰਡ ਚੰਦ ਪੁਰਾਣਾ ਅਤੇ ਵੱਡਾ ਘਰ ਵਿਖੇ ਅਕਾਲੀ ਦਲ ਅਤੇ ਕਾਂਗਰਸ ਛੱਡ ‘ਆਪ’ ‘ਚ ਸ਼ਾਮਿਲ ਹੋਏ ਦਰਜਨਾਂ ਪਰਿਵਾਰ, ਸੁਖਾਨੰਦ ਨੇ ਕੀਤਾ ਸਵਾਗਤ”
“ਬਾਘਾਪੁਰਾਣਾ ਹਲਕੇ ਦੇ ਲੋਕ ਬਦਲਾਅ ਲਿਆਉਣ ਲਈ ਪੱਬਾਂ ਭਾਰ”
ਬਾਘਾਪੁਰਾਣਾ,19 ਜਨਵਰੀ(ਰਾਜਿੰਦਰ ਸਿੰਘ ਕੋਟਲਾ)ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਪਿੱਛੋਂ ਪੰਜਾਬ ‘ਚ ਰਾਜਨੀਤਿਕ ਸਮੀਕਰਣ ਪੂਰੀ ਤਰਾਂ ਬਦਲ ਚੁੱਕੇ ਹਨ। ਪੰਜਾਬ ਦੀ ਆਬੋ ਹਵਾ ਤੋਂ ਇਹ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਭਗਵੰਤ ਮਾਨ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਜ਼ਿਕਰ ਬਾਘਾਪੁਰਣਾ ਤੋਂ ‘ਆਪ’ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਚੰਦ ਪੁਰਾਣਾ ਅਤੇ ਵੱਡਾ ਘਰ ਵਿਖੇ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕੀਤਾ।ਸੁਖਾਨੰਦ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਦੇ ਅਸਲੀ ਚਿਹਰੇ ਪਹਿਚਾਣ ਚੁੱਕੇ ਹਨ। ਅਜ਼ਾਦੀ ਦੇ ਅਰਸਿਆਂ ਪਿੱਛੋਂ ਵੀ ਸਾਡੇ ਪਿੰਡਾਂ ਦੇ ਲੋਕ ਬੁਨਿਆਦੀ ਸੁਵਿਧਾਵਾਂ ਤੋਂ ਬਗੈਰ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਇਹੀ ਕਾਰਨ ਹੈ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਤੋਂ ਅੱਕੇ ਪੰਜਾਬੀਆਂ ਨੂੰ ਸਿਰਫ਼ ਆਮ ਆਦਮੀ ਪਾਰਟੀ ‘ਚੋਂ ਹੀ ਆਸ ਦੀ ਨਵੀਂ ਕਿਰਨ ਵਿਖਾਈ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਦੀਆਂ ਆਸਾਂ ਉਮੀਦਾਂ ‘ਤੇ ਖਰੀ ਉਤਰੇਗੀ ਅਤੇ ਪੰਜਾਬ ਨੂੰ ਮੁੜ ਸੁਨਹਿਰੇ ਦੌਰ ਵੱਲ ਲੈਕੇ ਜਾਵੇਗੀ।
ਸੁਖਾਨੰਦ ਨੇ ਦੱਸਿਆ ਕਿ ਦਿੱਲੀ ਦੀ ਤਰਜ਼ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਕੋਨੇ ਵਿੱਚ ਸੁੱਖ ਸਹੂਲਤਾਂ ਪਹੁੰਚਾਵੇਗੀ। ਉੱਚ ਪੱਧਰੀ ਸਿਹਤ ਅਤੇ ਸਿੱਖਿਆ ਸਹੂਲਤਾਂ ਆਮ ਲੋਕਾਂ ਨੂੰ ਮੁਹੱਈਆ ਕਰਵਾਉਣੀਆਂ ਹੀ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ।ਇਸ ਮੌਕੇ ‘ਤੇ ਸੁਖਾਨੰਦ ਸਮੇਤ ਬਲਾਕ ਪ੍ਰਧਾਨ ਮਾਸਟਰ ਕਪਤਾਨ ਸਿੰਘ ‘ਤੇ ਪ੍ਰੇਮ ਸਿੰਘ ਬਾਠ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਮਨਚੰਦਾ, ਮਨਜਿੰਦਰ ਬਰਾੜ, ਮਨਤੇਜ ਰੋਡੇ, ਅਤੇ ਸੂਬਾ ਖਾਨ ਨੇ ਗੁਰਪ੍ਰੀਤ ਸਿੰਘ, ਬੂਟਾ ਸਿੰਘ, ਰਾਣਾ ਸਿੰਘ, ਪਾਲਾ ਸਿੰਘ, ਪੀਤਾ ਸਿੰਘ, ਬਿਕਰਮਜੀਤ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ, ਜਗਰਾਜ ਸਿੰਘ, ਹਰਜਿੰਦਰ ਸਿੰਘ, ਗੁਰਤੇਜ ਸਿੰਘ, ਬਿੰਦਰ ਸਿੰਘ, ਮਲਕੀਤ ਸਿੰਘ, ਅੰਗਰੇਜ ਸਿੰਘ ਅਤੇ ਚੰਦ ਪੁਰਾਣਾ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਆਦਿ ਪਿੰਡ ਵਾਸੀਆਂ ਦਾ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਸਵਾਗਤ ਕੀਤਾ।