ਕਿਹਾ ਜਾਂਦਾ ਹੈ ਕਿ ਦੁਨੀਆਂ ਦੇ ਪ੍ਰਸਿੱਧ ਐਕਟਰ ਚਾਰਲੀ ਚੈਪਲਿਨ ਜੋ ਕਿ ਬਿਨਾਂ ਕਿਸੇ ਆਵਾਜ ਤੇ ਐਕਟਰਾਂ ਦੇ ਆਪਣੀਆ ਫਿਲਮਾਂ ਲਈ ਮਸ਼ਹੂਰ ਸੀ,ਤੇ ਉਸਨੂੰ ਇਸ ਕੰਮ ਲਈ ਆਸਕਰ ਵੀ ਮਿਲਿਆ ਹੈ ਪਰ ਇਕ ਵਾਰ ਚਾਰਲੀ ਦੀ ਪ੍ਰਸਿੱਧੀ ਤੋਂ ਖੁਸ਼ ਹੋ ਇਕ ਫੈਂਸੀ ਡਰੈੱਸ ਕਾਂਪੀਟੀਸ਼ਨ ਰੱਖਿਆ ਗਿਆ ਜਿਸ ਚ ਸਾਰਿਆਂ ਨੂੰ ਚਾਰਲੀ ਵਰਗੇ ਬਣਕੇ ਆਉਣ ਲਈ ਕਿਹਾ ਗਿਆ ਪਰ ਉਸ ਚ ਚਾਰਲੀ ਨੇ ਵੀ ਉਸ ਮੁਕਾਬਲੇ ਚ ਹਿੱਸਾ
ਲਿਆ ਪਰ ਚਾਰਲੀ ਨੇ ਉਸ ਚ ਆਪਣਾ ਨਾਮ ਤੇ ਪਤਾ ਹੋਰ ਲਿਖਵਾਇਆ,
ਚਾਰਲੀ ਨੂੰ ਮਾਣ ਸੀ ਕਿ ਉਹ ਇਸ ਮੁਕਾਬਲੇ ਚ ਜਿੱਤ ਜਾਵੇਗਾ ਪਰ ਇਕ ਨੌਜਵਾਨ ਜੋ ਉਸ ਮੁਕਾਬਲੇ ਚ ਚਾਰਲੀ ਨਾਲੋ ਵਧੀਆ ਐਕਟਿੰਗ ਕਰਨ ਕਰਕੇ ਪਹਿਲੇ ਨੰਬਰ ਤੇ ਆਇਆ
ਚਾਰਲੀ ਆਪਣੀ ਇਸ ਹਾਰ ਤੋਂ ਪਰੇਸ਼ਾਨ ਵੀ ਹੋਇਆ ਪਰ ਉਸਨੇ ਮਹਿਸੂਸ ਕੀਤਾ ਕਿ ਉਸਨੇ ਉਹ ਮੁਕਾਬਲਾ ਬਿਨਾਂ ਪਰੈਕਟਿਸ ਕੀਤੇ ਤੋਂ ਕੀਤਾ ਸੀ ਕਿਉਂਕਿ ਉਸਨੂੰ ਮਾਣ ਸੀ ਕਿ ਉਹ ਉਸਤੋਂ ਵਧੀਆ ਤੇ ਕੋਈ ਨਹੀਂ ਹੈ ਪਰ ਅਸਲ ਵਿਚ ਅਜਿਹਾ ਬਿਲਕੁਲ ਨਹੀਂ ਹੁੰਦਾ।
ਚਾਰਲੀ ਨੇ ਕਿਹਾ ਸੀ ਕਿ
ਕਦੇ ਵੀ ਅਧਿਐਨ ਕਰਨਾ ਨਾ ਛੱਡੋ,ਨਹੀਂ ਤੇ ਤੁਹਾਡਾ ਤੁਹਾਡੇ ਤੇ ਕੀਤਾ ਮਾਣ ਤੇ ਹੌਂਸਲਾ ਹੀ ਤਹਾਨੂੰ ਡੋਬ ਦੇਵੇਗਾ,ਤੁਹਾਡਾ ਗਿਆਨ ਤੁਹਾਡੇ ਜਿੰਦਗੀ ਦੇ ਤਜਰਬੇ ਦੇ ਨਾਲ ਨਾਲ ਬਦਲਦਾ ਹੀ ਰਹਿਣਾ ਚਾਹੀਦਾ ਹੈ ਤੇ ਹੋ ਸਕਦਾ ਹੈ ਕਲ ਨੂੰ ਕੋਈ ਤੁਹਾਡੇ ਤੋਂ ਵੀ ਵਧੀਆ ਬਣੇ ਤੇ ਤੁਸੀਂ ਆਸ ਕਰਿਆ ਕਰੋ ਕਿ ਤੁਹਾਡੀ ਸਿੱਖਿਆ ਤੋਂ ਕੋਈ ਸਿੱਖਿਆ ਲੈਕੇ ਹੋਰ ਤੋਂ ਹੋਰ ਬਿਹਤਰ ਬਣੇ।
ਧੰਨਵਾਦ