ਭਾਜਪਾ ਉਮੀਦਵਾਰ ਸ:ਰਣਜੀਤ ਸਿੰਘ ਖੋਜੇਵਾਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਟੇਕਿਆ ਮੱਥਾ

16

ਕਪੂਰਥਲਾ 22 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਵਲੋਂ ਟਿਕਟ ਦਿੱਤੇ ਜਾਣ ਦੇ ਬਾਅਦ ਭਾਜਪਾ ਉਮੀਦਵਾਰ ਸ.ਰਣਜੀਤ ਸਿੰਘ ਖੋਜੇਵਾਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਣ ਲਈ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਸਭਤੋਂ ਪਹਿਲਾਂ ਰਣਜੀਤ ਸਿੰਘ ਖੋਜੇਵਾਲ ਸਤਿਨਰਾਇਣ ਮੰਦਿਰ ਵਿਖੇ ਭਾਜਪਾ ਲੀਡਰਸ਼ਿਪ ਦੇ ਨਾਲ ਨਤਮਸਤਕ ਹੋਏ ਅਤੇ ਮਾਤਾ ਰਾਣੀ ਦਾ ਸ਼ੁਕਰਾਨਾ ਕਰਦੇ ਹੋਏ ਵਿਧਾਨ ਸਭਾ ਚੋਣਾਂ ਵਿੱਚ ਜਿਤ ਦਵਾਉਣ ਲਈ ਅਸ਼ੀਰਵਾਦ ਲਿਆ।ਇਸ ਦੌਰਾਨ ਮੰਦਿਰ ਕਮੇਟੀ ਦੇ ਵਲੋਂ ਖੋਜੇਵਾਲ ਨੂੰ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਸਨਮਾਨ ਦਿੱਤਾ ਗਿਆ।ਇਸੇ ਤਰ੍ਹਾਂ ਖੋਜੇਵਾਲ ਆਪਣੀ ਪੂਰੀ ਟੀਮ ਦੇ ਨਾਲ ਸਟੇਟ ਗੁਰਦੁਆਰਾ ਵਿਖੇ ਨਤਮਸਤਕ ਹੋਏ ਅਤੇ ਸ਼੍ਰੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅਸ਼ੀਰਵਾਦ ਪ੍ਰਪਾਤ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਵੀ ਖੋਜੇਵਾਲ ਦੀ ਸਿਰਪਾਓ ਭੇਂਟ ਕਰਕੇ ਸਨਮਾਨ ਦਿੱਤਾ ਗਿਆ। ਇਸਦੇ ਬਾਅਦ ਖੋਜੇਵਾਲ ਨੇ ਇਤਿਹਾਸਿਕ ਮੰਦਿਰ ਮਾਤਾ ਭੱਦਰਕਾਲੀ ਵਿਖੇ ਨਤਮਸਤਕ ਹੋਕੇ ਮਾਤਾ ਰਾਣੀ ਦਾ ਸ਼ੁਕਰਾਨਾ ਕੀਤਾ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਦੌਰਾਨ ਮੰਦਿਰ ਕਮੇਟੀ ਵਲੋਂ ਖੋਜੇਵਾਲ ਨੂੰ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਸਨਮਾਨ ਦਿੱਤਾ ਗਿਆ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਵਿਧਾਨਸਭਾ ਹਲਕਾ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵਲੋਂ ਟਿਕਟ ਦਿੱਤੇ ਜਾਣ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕੇ ਦੇ ਲੋਕਾ ਅਤੇ ਭਾਜਪਾ ਵਰਕਰਾਂ ਦੇ ਸਹਿਯੋਗ ਨਾਲ ਵਿਧਾਨਸਭਾ ਹਲਕਾ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਸੀਟ ਜਿਤ ਕੇ ਭਾਜਪਾ ਦੀ ਝੋਲੀ ਵਿੱਚ ਪਾਉਣਗੇ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅੱਗਰਵਾਲ , ਭਾਜਪਾ ਐਨਜੀਓ ਸੈੱਲ ਦੇ ਸੂਬਾ ਸਹਿ ਮੰਤਰੀ ਰਾਜੇਸ਼ ਮੰਨਣ,ਭਾਜਪਾ ਆਈਟੀ ਸੋਸ਼ਲ ਮਿਡਿਆ ਸੇਲ ਦੇ ਸੂਬਾ ਕੋ ਕੰਵੀਨਰ ਅਮਰਦੀਪ ਗੁਜਰਾਲ ਵਿੱਕੀ,ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ, ਜ਼ਿਲ੍ਹਾ ਉਪਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ ,ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ, ਭਾਜਪਾ ਦੇ ਸੀਨੀਅਰ ਆਗੂ ਜਗਦੀਸ਼ ਸ਼ਰਮਾ,ਭਾਜਪਾ ਆਗੂ ਬੌਬੀ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ, ਨਰੇਸ਼ ਸੇਠੀ,ਰਾਕੇਸ਼ ਗੁਪਤਾ, ਰਾਜਿੰਦਰ ਸਿੰਘ ਧੰਜਲ,ਮਹਿੰਦਰ ਸਿੰਘ ਬਲੇਰ,ਰਾਧੇ ਸ਼ਾਮ,ਰਾਜ ਕੁਮਾਰ,ਹਿੰਦ ਭੂਸ਼ਣ, ਦਿਨੇਸ਼ ਆਨੰਦ,ਕੁਮਾਰ ਗੌਰਵ ਮਹਾਜਨ,ਗਿਆਨ ਚੰਦ,ਸੁਰਜੀਤ ਸਿੰਘ ਲਾਟੀ,ਲਵਿਸ਼ ਮੰਨਣ, ਕਮਲੇਸ਼ ਮੰਨਣ, ਮਾਸਟਰ ਧਰਮਪਾਲ,ਚੇਤਨ ਮਲਨ,ਮਨਰਾਜ ਸਿੰਘ ਖੋਜੇਵਾਲ,ਸਨੀ ਬੇਂਸ, ਸ਼ਾਮ ਭੁਟਾਨੀ, ਡਾ ਅਮਰ ,ਸਰਬਜੀਤ ਸਿੰਘ ਦਿਓਲ, ਧਰਮਵੀਰ ਬੌਬੀ, ਕੁਸਮ ਪਸਰੀਚਾ ਆਦਿ ਮੌਜੂਦ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?