ਭੋਗਪੁਰ 22ਜਨਵਰੀ (ਸੁਖਵਿੰਦਰ ਜੰਡੀਰ) ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬੂਥ ਸੰਬੰਧੀ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਿਸਾਨ ਵਿੰਗ ਦੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੈਅ ਹੈ।ਉਨ੍ਹਾਂ ਕਿਹਾ ਕਿ ਹਲਕਾ ਆਦਮਪੁਰ ਤੋਂ ਜੀਤ ਲਾਲ ਭੱਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਇਹ ਵੀ ਕਿਹਾ ਕਿ ਹਲਕੇ ਦੇ ਜੋ ਅਧੂਰੇ ਕੰਮ ਹਨ, ਉਨ੍ਹਾਂ ਨੂੰ ਵੀ ਪੂਰਾ ਕੀਤਾ ਜਾਵੇਗਾ।ਸਭ ਤੋਂ ਪਹਿਲਾਂ ਸੀਵਰੇਜ ਅਤੇ ਪਾਣੀ ਦੇ ਨਿਕਾਸ ਲਈ ਕੰਮ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਤੇ ਆਪ ਦੇ ਉਮੀਦਵਾਰ ਜੀਤ ਲਾਲ ਭੱਟੀ ਨੇ ਪੱਤਰਕਾਰ ਸੁਖਵਿੰਦਰ ਜੰਡੀਰ ਨੂੰ ਸਨਮਾਨਤ ਕੀਤਾ ਉਨ੍ਹਾਂ ਕਿਹਾ ਸੱਚ ਬੋਲਣ ਵਾਲਿਆਂ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ, ਇਤਿਹਾਸ ਗਵਾਹ ਹੈ ਕਿ ਸਚਾਈ ਦੀ ਹਮੇਸ਼ਾਂ ਜਿੱਤ ਹੁੰਦੀ ਆਈ ਹੈ ਅਤੇ ਜਿੱਤ ਹੁੰਦੀ ਰਹੇਗੀ ਇਸ ਮੌਕੇ ਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਕਿਸਾਨ ਵਿੰਗ ਪੰਜਾਬ, ਰਣਧੀਰ ਸਿੰਘ ,ਤਰਸੇਮ ਸਿੰਘ, ਭੁਪਿੰਦਰ ਸਿੰਘ, ਦੇਵ ਮਨੀ ਚੇਂਜਰ, ਸਕੱਤਰ ਸਿੰਘ ਚੱਕ ਸਕੂਰ, ਪਰਦੀਪ ਸਿੰਘ ਜ਼ਿਲਾ ਜੁਆਇੰਟ ਸੈਕਟਰੀ, ਹਰਦੀਪ ਸਿੰਘ ਚਲਾਂਗ, ਸਤਨਾਮ ਸਿੰਘ ਟਾਂਡੀ, ਗੁਰਨਾਮ ਸਿੰਘ ਯੂਥ ਵਿੰਗ ,ਬਰਕਤ ਰਾਮ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਧਰਮ ਸਿੰਘ ਸਨੌਰਾ, ਬਲਜੀਤ ਸਿੰਘ ਚਲਾਂਗ , ਜਸਪਾਲ ਸਿੰਘ (ਯੂ.ਕੇ)ਆਦਿ ਸ਼ਾਮਲ ਸਨ।