ਭੋਗਪੁਰ 22 ਜਨਵਰੀ ( ਸੁੱਖਵਿੰਦਰ ਜੰਡੀਰ ) ਭੋਗਪੁਰ ਦੇ ਪਿੰਡ ਡੱਲੀ ਵਿਖੇ ਚੋਰਾਂ ਵੱਲੋਂ ਲਗਾਤਾਰ 4 ਮੋਟਰਾਂ ਤੇ ਚੋਰੀ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਡੱਲੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੋਟਰਾਂ ਪਿੰਡ ਦੇ ਨਜ਼ਦੀਕ ਘੋੜਾ ਵਾਹੀ ਵਿਖੇ ਬਾਹਰ ਹਨ। ਸਵੇਰ ਸਮੇਂ ਜਦੋਂ ਓਹ ਆਪਣੀ ਮੋਟਰ ਤੇ ਪਹੁੰਚੇ ਤਾਂ ਮੋਟਰ ਵਾਲੇ ਕਮਰੇ ਦੇ ਤਾਲੇ ਟੁੱਟੇ ਪਏ ਸਨ ਅਤੇ ਚੋਰਾਂ ਵੱਲੋਂ ਜ਼ਮੀਨ ਵਿਚੋਂ ਤਾਰਾ ਪੱਟੀਆਂ ਗਈਆਂ ਚੋਰਾਂ ਨੇ ਉੱਥੇ ਹੀ ਬੈਠ ਕੇ ਸ਼ਰ੍ਹੇਆਮ ਤਾਰਾ ਨੂੰ ਜਲਾਇਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ, ਕੁੱਝ ਸਮਾਂ ਪਹਿਲੇ ਵੀ, ਚੋਰਾਂ ਵਲੋਂ ਕਾਫੀ ਨੁਕਸਾਨ ਕੀਤਾ ਗਿਆ ਸੀ, ਅਤੇ ਥਾਣਾ ਭੋਗਪੁਰ ਵਿੱਚ ਤਲਾਹ ਦਿੱਤੀ ਗਈ ਸੀ, ਅਤੇ ਇਸ ਵਾਰ ਫਿਰ ਜ਼ਿੰਮੀਦਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ, ਅਤੇ ਇਸ ਸਬੰਧੀ ਥਾਣਾ ਭੋਗਪੁਰ ਨੂੰ ਸ਼ਿਕਾਇਤ ਕੀਤੀ ਗਈ । ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਮੀਂਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰਨਗੇ ਅਤੇ ਜ਼ਿਮੀਂਦਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਤੇ ਸੁਰਜੀਤ ਸਿੰਘ ਦੇ ਨਾਲ ਹੋਰ ਵੀ ਜ਼ਿਮੀਂਦਾਰ ਸ਼ਾਮਿਲ ਸਨ।
Author: Gurbhej Singh Anandpuri
ਮੁੱਖ ਸੰਪਾਦਕ