ਭੋਗਪੁਰ 1 ਫਰਵਰੀ ( ਜੰਡੀਰ ) ਸਮਾਜ ਸੇਵੀ ਭੁਪਿੰਦਰ ਸਿੰਘ ਰਾਜਾ ਖਰਲਾਂ ਵਾਲਿਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਸਮਾਜ ਸੇਵੀ ਭੁਪਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੱਤੀ ਕਿ ਬਹਿਰਾਂਮ ਨਜਦੀਕ ਪੈਂਦੇ ਪਿੰਡ ਮਾਣਕਢੇਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ, ਉਨ੍ਹਾਂ ਦੱਸਿਆ ਕਿ ਠੰਡ ਦੇ ਇਸ ਮੌਸਮ ਨੂੰ ਧਿਆਨ ‘ਚ ਰੱਖਦਿਆਂ ਉਨਾਂ ਲੋਕਾਂ ਨੂੰ ਕੱਪੜੇ ਵੰਡੇ ਗਏ ਹਨ, ਜਿਹੜੇ ਠੰਡ ਤੋਂ ਬਚਾਅ ਕਰਨ ਲਈ ਗਰਮ ਕੱਪੜੇ ਆਦਿ ਖਰੀਦਣ ਤੋਂ ਅਸਮਰੱਥ ਸਨ। ਉਨ੍ਹਾਂ ਕਿਹਾ ਕਿ ਇਕੱਲੇ ਭੋਗਪੁਰ ਵਿੱਚ ਹੀ ਨਹੀਂ ਜਿੱਥੇ ਜਿੱਥੇ ਵੀ ਲੋੜਵੰਦ ਲੋਕ ਹਨ ਉੱਥੇ ਜਾ ਕੇ ਆਪ ਆਪਣੀ ਹੱਥੀ ਸੇਵਾ ਕਰਦੇ ਹਨ ਅਤੇ ਜਿਨਾਂ ਚਿਰ ਪ੍ਰਮਾਤਮਾ ਜੀ ਨੇ ਇਹ ਸੇਵਾ ਬਖਸ਼ੀ ਹੈ ਕਰਦਾ ਰਹਾਂਗਾ। ਇਸ ਮੌਕੇ ਸੁਰਜੀਤ ਸਿੰਘ ਬਿੰਬ ਬੀਰਮਪੁਰ, ਜਗਦੀਪ ਸਿੰਘ ਮਾਣਕਢੇਰੀ, ਰਣਜੀਤ ਸਿੰਘ ਜੌੜਾ, ਸਰਬਜੀਤ ਸਿੰਘ ਯੂ. ਐਸ. ਏ, ਤਿਰਲੋਕ ਸਿੰਘ ਜੰਡੀਰ, ਜਗਦੀਪ ਸਿੰਘ ਸੱਤੀ ਮਾਣਕਢੇਰੀ ਹੋਰ ਆਦਿ ਸ਼ਾਮਿਲ ਸਨ।
Author: Gurbhej Singh Anandpuri
ਮੁੱਖ ਸੰਪਾਦਕ