ਸ਼ਾਹਪੁਰਕੰਢੀ 1 ਫ਼ਰਵਰੀ (ਸੁਖਵਿਦਰ ਜੰਡੀਰ )-ਥਾਣਾ ਸ਼ਾਹਪੁਰਕੰਢੀ ਪੁਲਸ ਨੇ ਬਾਰਾਂ ਬੋਤਲਾਂ ਨਾਜਾਇਜ਼ ਸ਼ਰਾਬ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਏਐਸਆਈ ਕੁਲਦੀਪ ਰਾਜ ਆਪਣੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਵਿਚ ਪੰਗੋਲੀ ਚੌਕ ਜਾ ਜਾ ਰਹੇ ਸਨ ਕਿ ਜਦੋਂ ਉਹ ਸਲਾਰੀਆ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਜੇ ਕੁਮਾਰ ਵਾਸੀ ਘੋਹ ਹਿਮਾਚਲ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਵੇਚਦਾ ਹੈ ਅਤੇ ਅੱਜ ਵੀ ਉਹ ਨਾਜਾਇਜ਼ ਸ਼ਰਾਬ ਲੈ ਕੇ ਆ ਰਿਹਾ ਹੈ ਮੁਖਬਰ ਖਾਸ ਦੀ ਇਤਲਾਹ ਪੱਕੀ ਹੋਣ ਕਾਰਨ ਏਐਸਆਈ ਕੁਲਦੀਪ ਰਾਜ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਘੋਹ ਮੋੜ ਤੇ ਨਾਕਾ ਲੱਗਾ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਕ ਸਕੂਟੀ ਆਉਂਦੀ ਦਿਖਾਈ ਦਿੱਤੀ ਸਕੂਟੀ ਚਾਲਕ ਪੁਲਸ ਪਾਰਟੀ ਨੂੰ ਦੇਖ ਘਬਰਾ ਗਿਆ ਜਦੋਂ ਪੁਲੀਸ ਪਾਰਟੀ ਨੇ ਉਸ ਨੂੰ ਰੋਕ ਕੇ ਚੈੱਕ ਕੀਤਾ ਤਾਂ ਅੱਗੇ ਰੱਖੀ ਬੋਰੀ ਵਿੱਚ ਬਾਰਾਂ ਬੋਤਲਾਂ ਸ਼ਰਾਬ ਮਾਰਕਾ ਸੰਤਰਾ ਫਾਰ ਸੇਲ ਇਨ ਐੱਚਪੀ ਬਰਾਮਦ ਹੋਈ ਜਿਸ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ