ਬਾਘਾ ਪੁਰਾਣਾ 5 ਫਰਵਰੀ (ਰਾਜਿੰਦਰ ਸਿੰਘ ਕੋਟਲਾ) ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਨਾਂ ’ਤੇ ਸਾਡਾ ਪਿਆਰਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੁਬਾਰਾ ਦੇ ਨਾਅਰਿਆਂ ਨਾਲ ਮੁੜ ਬਾਘਾ ਪੁਰਾਣਾ ਹਲਕਾ ਗੂੰਜਣ ਲੱਗਾ ਹੈ, ਕਿਉਂਕਿ ਆਪਣੇ ਅਸਲੋਂ ਨਿਮਰ ਸੁਭਾਅ ਅਤੇ ਹਰ ਵੇਲੇ ਬਾਘਾ ਪੁਰਾਣਾ ਹਲਕੇ ਦੀ ਤਰੱਕੀ ਲਈ ਤਤਪਰ ਰਹਿਣ ਵਾਲੇ ਵਿਧਾਇਕ ਦਰਸ਼ਨ ਸਿੰਘ ਬਰਾੜ ਉਹ ਕਾਂਗਰਸੀ ਆਗੂ ਹਨ, ਜਿਨ੍ਹਾਂ ਨੇ ਹਲਕਾ ਬਾਘਾ ਪੁਰਾਣਾ ਵਿਚ ਹੀ ਨਹੀਂ ਪੂਰੇ ਮਾਲਵੇ ਵਿਚ ਆਪਣੀ ਧਾਕ ਜਮਾਈ ਹੈ, ਜਿਸ ਦੇ ਫਲਸਰੂਪ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੀ ਮਾਲਵਾ ਖਿੱਤੇ ਵਿਚ ਹਨੇਰੀ ਦੇ ਬਾਵਜੂਦ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਬਾਘਾ ਪੁਰਾਣਾ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਈ। ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਲੋਕ ਪ੍ਰਿਅਤਾ ਦੇ ਹਲਕਾ ਵਾਸੀ ਇਸ ਕਦਰ ਕਾਇਲ ਹਨ ਕਿ ਵਿਰੋਧੀਆਂ ਦੇ ਆਗੂ ਪਾਰਟੀਆਂ ਛੱਡ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਅੱਜ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਪਿੰਡ ਭਲੂਰ ਦੇ ਕਈ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ਵਿਚ ਜਗਤਾਰ ਸਿੰਘ, ਬਲਤੇਜ ਸਿੰਘ, ਲਾਡੀ ਸਿੰਘ, ਰਣਜੀਤ ਸਿੰਘ, ਤੋਤਾ ਸਿੰਘ, ਪੀਤਾ ਸਿੰਘ, ਸੰਧੂਰਾ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਭੋਲਾ ਸਿੰਘ, ਹਰਜਿੰਦਰ ਸਿੰਘ, ਬੱਬੀ ਸਿੰਘ, ਰੂਪ ਸਿੰਘ, ਬੂਟਾ ਸਿੰਘ, ਨੇਕ ਸਿੰਘ, ਕਾਕਾ ਸਿੰਘ, ਜਸਵੰਤ ਸਿੰਘ ਨੇ ਆਪਣੇ ਸਾਥੀਆਂ ਅਤੇ ਪਰਿਵਾਰਾਂ ਸਮੇਤ ਕਾਂਗਰਸ ਦਾ ਪੱਲਾ ਫੜਿਆ ਅਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਹੱਕ ਵਿਚ ਫਤਵਾ ਦੇਣ ਦਾ ਐਲਾਨ ਕੀਤਾ।
ਕਮਲਜੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰ ਪਾਸੇ ਜੰਗੀ ਪੱਧਰ ’ਤੇ ਵਿਕਾਸ ਕਾਰਜ਼ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਬਾਘਾ ਪੁਰਾਣਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਪਰਿਵਾਰ ਹੈ, ਜਿਸ ਦੀ ਤਰੱਕੀ ਅਤੇ ਬਿਹਤਰੀ ਲਈ ਕੰਮ ਕਰਨਾ ਉਨ੍ਹਾਂ ਦਾ ਫਰਜ਼ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ