ਮੋਗਾ/ਬਾਘਾਪੁਰਾਣਾ 5 ਫਰਵਰੀ(ਰਾਜਿੰਦਰ ਸਿੰਘ ਕੋਟਲਾ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਪ੍ਰਧਾਨ ਦੀ ਪ੍ਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਜਿਸ ਵਿੱਚ ਸਮੁੱਚੇ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ ਤੇ ਪੰਜਾਬ ਤੋ ਜਿਲ੍ਹਾ ਬਰਨਾਲਾ, ਸੰਗਰੂਰ ਅਤੇ ਬਠਿੰਡਾ ਦੇ ਰਿਟਾਇਰਡ ਪਟਵਾਰੀ ਕਾਨੂੰਨਗੋ ਐਸੋਸ਼ੀਏਸ਼ਨ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ਾਮਲ ਹੋਏ ਜਿਲ੍ਹਿਆ ਨੇ ਰਿਟਾਇਰਡ ਸਾਥੀਆ ਦੀਆਂ ਸਾਂਝੀਆ ਸਮੱਸਿਆਵਾ ਤੇ ਖੁਲ੍ਹ ਕੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮੰਗ ਰੱਖੀ ਗਈ ਕਿ ਪੰਜਾਬ ਦੇ ਦੂਸਰੇ ਜਿਲ੍ਹਿਆ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਪੱਧਰ ਤੇ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇ।
ਪੰਜਾਬ ਪੱਧਰ ਤੇ ਐਸੋਸੀਏਸ਼ਨ ਬਣਾ ਕੇ ਰਜਿਸਟਰਡ ਕਰਵਾਈ ਜਾਵੇ ਤਾ ਜੋ ਪੰਜਾਬ ਪੱਧਰ ਤੇ ਰਿਟਾਇਰਡ ਸਾਥੀਆ ਦੇ ਪੈਨਸ਼ਨਰਜ ਨਾਲ ਸਬੰਧਤ ਮਸਲੇ ਚੁੱਕੇ ਜਾ ਸਕਣ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕੀਤੀ ਜਾ ਸਕੇ। ਅੱਜ ਦੀ ਮੀਟਿੰਗ ਦੌਰਾਨ ਮੋਗਾ ਜਿਲ੍ਹੇ ਵੱਲੋ ਬਰਨਾਲਾ, ਸੰਗਰੂਰ ਅਤੇ ਬਠਿੰਡਾ ਜਿਲ੍ਹਿਆ ਨੂੰ ਆਪਣੇ ਵੱਲੋ ਤਿਆਰ ਕਰਵਾਈਆ ਡਾਇਰੀਆ, ਟੈਲੀਫੋਨ ਡਾਇਰੈਕਟਰੀਆ ਵੀ ਵੰਡੀਆ ਗਈਆ।
ਅੱਜ ਦੀ ਮੀਟਿੰਗ ਦੌਰਾਨ ਨਿਰਮਲ ਸਿੰਘ ਪਟਵਾਰੀ ਜਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਮੋਗਾ ਵੱਲੋ ਰਿਟਾਇਰਡ ਪਟਵਾਰੀਆ ਕਾਨੂੰਨਗੋਆ ਪ੍ਰਤੀ ਵਰਤੀ ਗਈ ਘਟੀਆ ਭਾਸ਼ਾ ਤੇ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇ ਨਿਰਮਲ ਸਿੰਘ ਚੜਿੱਕ ਐਸੋਸੀਏਸ਼ਨ ਕੋਲ 20 ਫ਼ਰਵਰੀ ਤੱਕ ਪੇਸ਼ ਹੋ ਕੇ ਗਲਤੀ ਨਹੀਂ ਮੰਨਦਾ ਤਾ 24 ਫ਼ਰਵਰੀ ਨੂੰ ਉਸ ਦੇ ਬੱਧਨੀ ਕਲਾਂ ਦਫ਼ਤਰ ਦੇ ਗੇਟ ਤੇ ਜਬਰਦਸਤ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾਵੇਗਾ।ਅੱਜ ਦੀ ਮੀਟਿੰਗ ਵਿੱਚ ਵਿਜੇ ਕੁਮਾਰ ਪ੍ਰਧਾਨ , ਰਜਿੰਦਰ ਸਿੰਘ ਢਿੱਲੋ ਜਨਰਲ ਸਕੱਤਰ, ਦਰਸ਼ਨ ਸਿੰਘ ਰਾਏਸਰ ਕੈਸ਼ੀਅਰ ਬਰਨਾਲਾ, ਗੁਰਚਰਨ ਸਿੰਘ ਭੱਠਲ ਪ੍ਧਾਨ, ਮਨਮੋਹਣ ਲਾਲ ਸਰਪ੍ਰਸਤ, ਮਹਿੰਦਰ ਸਿੰਘ ਤੱਕੀਪੁਰ, ਗੁਰਬਖਸ਼ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ, ਸੁਖਦੇਵ ਸਿੰਘ ਸੰਗਰੂਰ, ਗੁਰਤੇਜ ਸਿੰਘ ਪ੍ਰਧਾਨ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲੋਰ ਸਿੰਘ ਜਨਰਲ ਸਕੱਤਰ ਬਠਿੰਡਾ, ਗੁਰਮੇਲ ਸਿੰਘ ਜਨਰਲ ਸਕੱਤਰ, ਕੇਵਲ ਸਿੰਘ ਕੈਸ਼ੀਅਰ, ਕੁਲਵੰਤ ਸਿੰਘ, ਮੋਹਣ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ ਮੀਤ ਪ੍ਰਧਾਨ, ਬਲਵਿੰਦਰ ਪੁਰਬਾ, ਗੁਰਦੋਰ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ ਮੱਲੀ, ਹਰਚਰਨ ਪਾਲ ਸਿੰਘ, ਗੁਰਮੇਲ ਸਿੰਘ ਰਖਾਲਾ, ਨਿਰਮਲ ਦਾਸ, ਨਾਇਬ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ ਖੋਸਾ, ਬਲਵਿੰਦਰ ਸਿੰਘ ਬੁੱਕਣਵਾਲਾ, ਠਾਣਾ ਸਿੰਘ, ਚੰਦ ਸਿੰਘ, ਜਗਰਾਜ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਸਮਾਲਸਰ, ਹਰਨੇਕ ਸਿੰਘ ਚੜਿੱਕ, ਮੱਖਣਜੀਤ, ਮੇਹਰ ਸਿੰਘ ਬੁੱਟਰ, ਹਰੀ ਸਿੰਘ, ਜਸਵੰਤ ਸਿੰਘ ਸੂਬੇਦਾਰ, ਸਵਰਨ ਸਿੰਘ ਬਰਾੜ, ਮੰਗਲ ਪ੍ਰਕਾਸ਼, ਅਰਸ਼ਦੀਪ ਸਿੰਘ, ਰਾਮ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਖੋਸਾ ਸਾਰੇ ਪਟਵਾਰੀ, ਮੱਘਰ ਸਿੰਘ ਚਾਹਿਲ, ਹਰਿੰਦਰਪਾਲ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ, ਗੁਰਮੀਤ ਸਿੰਘ ਘੋਲੀਆ, ਸੀਤਲ ਕੁਮਾਰ ਐਸ ਕੇ, ਹਰੀਕ੍ਰਿਸ਼ਨ ਸਿੰਘ ਐਸ ਕੇ, ਬਲਦੇਵ ਸਿੰਘ ਨਾਇਬ ਤਹਿਸੀਲਦਾਰ ਸ਼ਾਮਲ ਹੋਏ।
Author: Gurbhej Singh Anandpuri
ਮੁੱਖ ਸੰਪਾਦਕ