ਭੋਗਪੁਰ 5 ਫਰਵਰੀ (ਸੁਖਵਿੰਦਰ ਜੰਡੀਰ)
ਆਮ ਆਦਮੀ ਪਾਰਟੀ ਹਲਕਾ ਆਦਮਪੁਰ ਉਮੀਦਵਾਰ ਜੀਤ ਲਾਲ ਭੱਟੀ ਦੇ ਸਮਰਥਕ ਕਾਫੀ ਸਰਗਰਮ ਦੇਖੇ ਜਾ ਰਹੇ ਹਨ!ਡੋਰ ਟੂ ਡੋਰ ਕਰ ਰਹੇ ਹਨ ਚੋਣ ਪ੍ਰਚਾਰ!ਜਾਣਕਾਰੀ ਦਿੰਦੇ ਹੋਏ ਉਰਮਲਾ ਭੱਟੀ ਕੌਂਸਲਰ ਭੋਗਪੁਰ ਨੇ ਦੱਸਿਆ ਕੀ ਆਮ ਆਦਮੀ ਪਾਰਟੀ ਜੀਤ ਲਾਲ ਭੱਟੀ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ!ਅੱਜ ਜੀਤ ਲਾਲ ਭੱਟੀ ਦੇ ਸਮਰਥ ਭੋਗਪੁਰ ਦੇ ਵਾਰਡ ਨੰਬਰ 9 ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਮਾਜ ਸੇਵਕ ਬੀਬੀਆਂ ਦੇ ਜਥੇ ਨੇ ਕਿਹਾ ਕਿ ਇਸ ਵਾਰ ਲੋਕ ਬਦਲਾਅ ਚਾਹੁੰਦੇ ਹਨ,ਲੋਕਾਂ ਦਾ ਕਹਿਣਾ ਹੈ ਕਿ ਉਹ ਦੋਨਾਂ ਪਾਰਟੀਆਂ ਨੂੰ ਬਹੁਤ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਨ!ਸਰਕਾਰਾਂ ਵੱਲੋਂ ਜਰੂਰੀ ਵਿਕਾਸ ਨਹੀਂ ਕੀਤੇ ਗਏ!ਹਲਕਾ ਆਦਮਪੁਰ ਦੇ ਵਿੱਚ ਸੀਵਰੇਜ ਨਾ ਪੈਣ ਕਰਕੇ ਗੰਦੇ ਪਾਣੀ ਦੇ ਢੇਰ ਲੱਗੇ ਹੋਏ ਹਨ!ਲੋਕਾਂ ਨੂੰ ਭਿਆਨਕ ਬਮਾਰੀਆਂ ਲੱਗ ਰਹੀਆਂ ਹਨ!ਮੁਹੱਲਾ ਨਿਵਾਸੀਆਂ ਨੇ ਕਿਹਾ ਕੇ ਲੋਕਾਂ ਨੂੰ ਪੈਸੇ ਸਕੂਟਰੀਆਂ ਜਾਂ ਆਟਾ ਦਾਲਾਂ ਸਕੀਮਾਂ ਨਹੀਂ ਚਾਹੀਦੀਆਂ,ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਲਿਆਉਣ ਦਾ ਪੱਕਾ ਇਰਾਦਾ ਬਣਾਇਆ ਹੋਇਆ ਹੈ!
ਪਬਲਿਕ ਦਾ ਕਹਿਣਾ ਹੈ ਕਿ ਪੜੇ ਲਿਖੇ ਨੌਜਵਾਨ ਡੀਗਰੀਆਂ ਹਾਂਸਲ ਕਰਕੇ ਵਿਹਲੇ ਘੁੰਮ ਰਹੇ ਹਨ!ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਹਲਕੇ ਦਾ ਵਿਕਾਸ ਕੀਤਾ ਜਾਵੇ ਇਸ ਮੌਕੇ ਤੇ ਉਰਮਲਾ ਭੱਟੀ ਕੌਂਸਲਰ,ਸੁਖਵਿੰਦਰ ਕੌਰ ਸੈਣੀ ਸ਼ਹਿਰੀ ਪ੍ਰਧਾਨ ਭੋਗਪੁਰ,ਬਲਵਿੰਦਰ ਕੌਰ,ਭਜਨ ਕੌਰ,ਹਰਜੀਤ ਕੌਰ,ਮਮਤਾ ਰਾਣੀ,ਸੀਮਾ ਭੱਟੀ,ਰਾਖੀ,ਕਮਲਾ ਦੇਵੀ,ਹਰਭਜਨ ਕੌਰ,ਅਸ਼ੋਕ ਕੁਮਾਰ ਮਾਧੋਪੁਰ,ਦੇਵ ਮਨੀ ਭੋਗਪੁਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ