ਬਾਘਾਪੁਰਾਣਾ 7 ਫਰਵਰੀ(ਰਾਜਿੰਦਰ ਸਿੰਘ ਕੋਟਲਾ) ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ 23 ਕਿਸਾਨ ਜੱਥੇਬੰਦੀਆ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਏ ਗਏ ਫੈਸਲਿਆ ਮੁਤਾਬਿਕ ਦੋ ਘੰਟੇ ਦਾ 12 ਤੋਂ 2 ਵਜੇ ਤੱਕ ਦਾ ਜਾਮ ਬਾਘਾਪੁਰਾਣਾ ਦੇ ਸਹੀਦ ਭਗਤ ਸਿੰਘ ਮੇਨ ਚੌਕ ਵਿੱਚ ਲਗਾਇਆ ਗਿਆ।
ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਔਰਤ ਵਿੰਗ ਦੇ ਜਗਵਿੰਦਰ ਕੌਰ ਰਾਜਿਆਣਾ, ਨੌਜਵਾਨ ਭਾਰਤ ਸਭਾ ਦੇ ਬ੍ਰਿਜ ਲਾਲ ਰਾਜਿਆਣਾ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੰਗਾ ਸਿੰਘ ਵੈਰੋਕੇ,ਪੰਜਾਬ ਸਟੂਡੈਂਟ ਯੂਨੀਅਨ ਦੇ ਕਮਲ ਬਾਘਾਪੁਰਾਣਾ, ਅਤੇ ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਕਿਸਾਨ ਜੱਥੇਬੰਦੀਆ ਅਤੇ ਮਾਪਿਆ ਦੇ ਵਿਰੋਧ ਕਾਰਨ ਸਕੂਲ, ਕਾਲਜ ਖੋਲ੍ਹਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ, ਪ੍ਰੰਤੂ ਜੋ ਪੰਜਵੀਂ ਜਮਾਤ ਤੱਕ ਦੇ ਸਕੂਲ ਅਜੇ ਵੀ ਬੰਦ ਰੱਖਣ ਦੇ ਆਦੇਸ਼ ਵੀ ਦਿੱਤੇ ਹਨ।ਆਗੂਆ ਨੇ ਦੱਸਿਆ ਕਿ ਜੋ ਸਕੂਲ, ਕਾਲਜ ਖੋਲ੍ਹਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਹ ਸਿਰਫ਼ ਇਕ ਜੁਮਲੇਬਾਜੀ ਹੈ, ਸਰਕਾਰ ਨੇ ਕਿਹਾ ਕਿ ਵਿਦਿਆਰਥੀਆ ਦੇ ਕਰੋਨਾ ਵੈਕਸੀਨ ਲਾਜ਼ਮੀ ਹੋਵੇ।ਪ੍ਰੰਤੂ ਸਕੂਲਾਂ ਵਿੱਚ ਪੂਰਾ ਸਟਾਫ ਹੀ ਨਹੀ ਹੈ,ਜੋ ਅਧਿਆਪਕ ਹਨ ਉਹਨਾਂ ਦੀ ਜਿਆਦਾ ਕਰਕੇ ਚੋਣਾਂ ਕਾਰਨ ਦੂਰ ਇਲਾਕਿਆ ਵਿੱਚ ਡਿਊਟੀ ਲਗਾਈ ਹੈ।ਆਗੂਆ ਨੇ ਆਪਣੀਆਂ ਕਿਸਾਨ ਮੰਗਾਂ ਬਾਰੇ ਦੱਸਿਆ ਕਿ ਜੋ ਪਿਛਲੇ ਦਿਨੀ ਬਰਸਾਤ ਕਾਰਨ ਕਿਸਾਨਾਂ ਦੀਆਂ ਨੁਕਸਾਨੀਆ ਗਈਆ ਸਬਜ਼ੀਆਂ ਦੀਆਂ ਫਸਲਾਂ ਮਟਰ,ਗਾਜਰ, ਆਲੂ, ਕਣਕ ਆਦਿ ਫਸ਼ਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਸਦੀ ਸਹੀ ਢੰਗ ਨਾਲ ਗਰਦਾਵਰੀ ਕਰਾਈ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇ।
ਕਿਸਾਨ ਆਗੂਆ ਨੇ ਮੰਗ ਕੀਤੀ ਹੈ ਕਿ ਜੋ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵਾਅਦੇ ਅਨੁਸਾਰ ਨਰਮੇ ਕਪਾਹ ਦੀ ਫਸਲ ਦੀ ਮੁਆਵਜ਼ਾ ਰਾਸ਼ੀ,ਗੰਨੇ ਦੀ ਬਕਾਇਆ ਰਾਸ਼ੀ ਦਿੱਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਕਿਸਾਨ ਮੰਗਾਂ ਉੱਪਰ ਧਿਆਨ ਨਾ ਦਿੱਤਾ ਤਾਂ ਜੱਥੇਬੰਦੀਆ ਵਲੋਂ ਸੰਘਰਸ਼ ਉਲੀਕਣਾ ਪਵੇਗਾ।ਇਸ ਮੌਕੇ ਸਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਤੀਰਥ ਚੜਿੱਕ ਵਲੋਂ ਨਾਟਕ “ਲੀਰਾ” ਪੇਸ਼ ਕੀਤਾ ਗਿਆ।
ਇਸ ਦੌਰਾਨ ਰਜਿੰਦਰ ਸਿੰਘ ਰਾਜਿਆਣਾ ਨੌਜਵਾਨ ਭਾਰਤ ਸਭਾ,ਰਾਜਵਿੰਦਰ ਸਿੰਘ, ਲਖਵੀਰ ਸਿੰਘ ਕੋਮਲ ਆਲਮਵਾਲਾ ਬੀ ਕੇ ਯੂ ਖੋਸਾ,ਆਦਿ ਵੱਖ-ਵੱਖ ਬੁਲਾਰਿਆ ਨੇ ਸੰਬੋਧਨ ਕੀਤਾ।
ਇਸ ਮੌਕੇ ਜਸਵਿੰਦਰ ਕੌਰ,ਪਰਮਜੀਤ ਕੌਰ, ਭੁਪਿੰਦਰ ਕੌਰ,ਕੁਲਵਿੰਦਰ ਕੌਰ ਰਾਜਿਆਣਾ,ਬਬਲੀ,ਮਨਜੀਤ ਕੌਰ, ਅਮਰਜੀਤ ਕੌਰ, ਰਾਜਦੀਪ ਕੌਰ, ਸਿਮਰਨਜੀਤ ਕੌਰ ਰੋਡੇ,ਬਲਵਿੰਦਰ ਕੌਰ, ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ ਵੈਰੋਕੇ,ਬਲਵੀਰ ਸਿੰਘ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਜੱਗਾ ਸਿੰਘ ਰਾਜਿਆਣਾ, ਸਰਬਣ ਸਿੰਘ, ਹਰਬੰਸ ਸਿੰਘ ਲੰਡੇ, ਪਰਮਜੀਤ ਸਿੰਘ, ਬਿੱਟਾ ਸਿੰਘ, ਕੁਲਦੀਪ ਸਿੰਘ ਕੋਟਲਾ ਮੇਹਰ ਸਿੰਘ ਵਾਲਾ,ਬੰਸਾ ਸਿੰਘ ਰੋਡੇ,ਮੋਹਲਾ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ ਚਮਕੌਰ ਸਿੰਘ ਰੋਡੇ,ਜੋਤੀ ਕੌਰ ਮਾੜੀ ਮੁਸਤਫਾ,ਨੇਹਾ ਬਾਘਾਪੁਰਾਣਾ ਪੀ ਐਸ ਯੂ,ਆਦਿ ਹਾਜਰ ਹੋਏ।