ਕਪੂਰਥਲਾ 8 ਫਰਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ ) ਜਦੋਂ ਤੋਂ 2022 ਦੀਆਂ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਪੁਲੀਸ ਵੱਲੋਂ ਥਾਂ ਥਾਂ ਤੇ ਨਾਕੇ ਲਗਾ ਕੇ ਮੁਸਤੈਦੀ ਨਾਲ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਗ਼ਲਤ ਅਨਸਰ ਕਿਸੇ ਤਰੀਕੇ ਦੇ ਨਾਲ ਇਨ੍ਹਾਂ ਚੋਣਾਂ ਦੇ ਵਿੱਚ ਕੋਈ ਗੜਬੜੀ ਨਾ ਕਰ ਸਕਣ । ਇਸੇ ਹੀ ਤਹਿਤ ਏ ਐੱਸ ਆਈ ਰਣਜੀਤ ਸਿੰਘ ਚੌਕੀ ਇੰਚਾਰਜ ਕਾਲਾ ਸੰਘਿਆਂ ਦੀ ਅਗਵਾਈ ਵਿਚ ਕਾਲਾ ਸੰਘਿਆਂ ਨਕੋਦਰ ਰੋਡ ਤੇ ਅੱਜ ਨਾਕਾ ਲਗਾ ਕੇ ਮੁਸਤੈਦੀ ਦੇ ਨਾਲ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ । ਇਸ ਸਮੇਂ ਸ੍ਰੀ ਵਿਨੈ ਅਰੋਡ਼ਾ ਐੈੱਸ ਐੈੱਸ ਟੀ ਇੰਚਾਰਜ ,ਏ ਐੱਸ ਆਈ ਸੰਤੋਖ ਸਿੰਘ ਏ ਐੱਸ ਆਈ ਹਰਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਮਲਕੀਅਤ ਸਿੰਘ ਤੋਂ ਇਲਾਵਾ ਸੁਰੱਖਿਆ ਬਲਾਂ ਦੇ ਜਵਾਨ ਵੀ ਇਸ ਨਾਕੇ ਤੇ ਤਾਇਨਾਤ ਸਨ ।