ਕੈਨੇਡਾ ‘ਚ ਟਰੱਕ ਡਰਾਈਵਰਾਂ ਦੀ ਜ਼ਬਰਦਸਤੀ ਵੈਕਸੀਨੇਸ਼ਨ ਦੇ ਵਿਰੋਧ ਵਿਚ ਪ੍ਰਰਸ਼ਨ ਹੋ ਰਹੇ ਹਨ । ਕੈਨੇਡੀਅਨ ਸਰਕਾਰ ਕੋਵਿਡ ਤੋਂ ਬਚਾਅ ਲਈ ਟਰੱਕ ਡਰਾਈਵਰਾਂ ਦੀ ਪੂਰੀ ਵੈਕਸੀਨੇਸ਼ਨ ਮੁਹਿੰਮ ਅੱਗੇ ਵਧਾ ਰਹੀ ਹੈ ਪਰ ਟਰੱਕ ਡਰਾਈਵਰ ਸਰਕਾਰ ਦੇ ਖ਼ਿਲਾਫ਼ ਖੜ੍ਹੇ ਹੋ ਗਏ ਹਨ। ਇਸ ਮਾਮਲੇ ‘ਚ ਡਰਾਈਵਰਾਂ ਦੇ ਸਮਰਥਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਦੇ ਬਾਡੀਗਾਰਡ ਵੀ ਆ ਗਏ ਹਨ।
ਟਰੂਡੋ ਦੇ ਤਕਰੀਬਨ 6 ਸਾਲ ਤੋਂ ਨਿੱਜੀ ਸੁਰੱਖਿਆ ‘ਚ ਤਾਇਨਾਤ ਬਾਡੀਗਾਰਡ ਡੇਨੀਅਲ ਬੁਲਫੋਰਡ ਨੇ ਪ੍ਰਦਰਸ਼ਨ ਦੇ ਹੱਕ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਬਿਆਨ ਦੇ ਵਿਚ ਬੁਲਫੋਰਡ ਨੇ ਕਿਹਾ ਕਿ ਇਹ ਧੱਕੇਸ਼ਾਹੀ ਨਹੀਂ ਦੇਖ ਸਕਦੇ। ਜੋ ਵੀ ਹੋ ਰਿਹਾ ਹੈ, ਉਹ ਨਹੀਂ ਹੋਣਾ ਚਾਹੀਦਾ ਸੀ। ਇਸ ਮਾਮਲੇ ਨੂੰ ਪੂਰੀ ਸਾਵਧਾਨੀ ਨਾਲ ਲੈਣਾ ਚਾਹੀਦਾ ਸੀ।
ਬੁਲਫੋਰਡ ਨੇ ਕਿਹਾ ਕਿ ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਰਿਹਾ ਹੈ ਕਿ ਮੇਰੇ ਮੌਲਿਕ ਅਧਿਕਾਰ ਕੀ ਹਨ ਤੇ ਕੈਨੇਡਾ ਦੀ ਪੁਲਸ ਨੂੰ ਵੀ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਇਸ ਤਰ੍ਹਾਂ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ। ਮੈਂ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਕਾਨੂੰਨ ਕਿਤੇ ਵੀ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਨਾਲ ਇਸ ਤਰ੍ਹਾਂ ਜ਼ਬਰਦਸਤੀ ਕਰੋ। ਮੈਂ ਪਿੱਛੇ ਜਿਹੇ ਪ੍ਰਧਾਨ ਮੰਤਰੀ ਟਰੂਡੋ ਦਾ ਵਿਰੋਧ ਖ਼ਤਮ ਕਰਨ ਨੂੰ ਦਿੱਤਾ ਗਿਆ ਬਿਆਨ ਸੁਣਿਆ ਸੀ। ਮੈਨੂੰ ਲੱਗਦਾ ਹੈ ਕਿ ਟਰੂਡੋ ਗ਼ਲਤ ਰਸਤੇ ਜਾ ਰਹੇ ਹਨ। ਉਨ੍ਹਾਂ ਨੂੰ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ