ਚੋਣਾਂ ਵਿਚ ਧੀਆਂ ਦੀ ਪਾਵਰ ਦਿਖਾਈ ਦੇਣ ਲੱਗੀ ਹੈ। ਪੰਜਾਬ ਦੇ ਦਿੱਗਜ ਨੇਤਾਵਾਂ ਦੀ ਧੀਆਂ ਅਪਣੇ ਮਾਪਿਆਂ ਦੇ ਪ੍ਰਚਾਰ ਲਈ ਚੋਣ ਮੈਦਾਨ ਵਿਚ ਉਤਰ ਚੁੱਕੀਆਂ ਹਨ।
ਸੁਖਬੀਰ ਦੀ ਧੀ ਹਰਕੀਰਤ, ਸਿੱਧੂ ਦੀ ਧੀ ਰਾਬੀਆ, ਕੈਪਟਨ ਦੀ ਧੀ ਜੈਇੰਦਰ ਨੇ ਮੋਰਚਾ ਸੰਭਾਲ ਲਿਆ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨੂੰਹ ਨੇ ਵੀ ਮੋਰਚਾ ਸੰਭਾਲ ਲਿਆ। ਪੰਜਾਬ ਵਿਚ ਵੋਟਾਂ 20 ਫਰਵਰੀ ਨੂੰ ਪੈਣੀਆਂ ਹਨ। ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਉਸ ਤਰ੍ਹਾਂ ਹੀ ਸਿਆਸੀ ਪਾਰਟੀਆਂ ਨੇ ਅਪਣੇ ਅਪਣੇ ਢੰਗ ਨਾਲ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।