36 Views
ਬਾਘਾਪੁਰਾਣਾ,14 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਖੇ ਕਾਲੀਆਂ ਝੰਡੀਆਂ ਲੈ ਕੇ ਰੋਸ ਮਾਰਚ ਕੀਤਾ ਅਤੇ ਬਲਾਕ ਪ੍ਰਧਾਨ ਜੋਰਾ ਸਿੰਘ ਫੌਜੀ ਕੋਟਲਾ ਦੀ ਅਗਵਾਈ ਹੇਠ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ । ਉਨ੍ਹਾਂ ਕਿਹਾ ਕਿ ਗਰੀਬਾਂ ਦਾ ਕੋਈ ਕਰਜਾਂ ਨਹੀਂ ਮੁਆਫ ਨਹੀਂ ਕੀਤਾ, ਯੂਪੀ ਵਿਖੇ ਕਿਸਾਨਾਂ ਦੇ ਕਾਤਲਾਂ ਨੂੰ ਛੱਡ ਦਿੱਤਾ ਅਤੇ ਪੰਜਾਬ ‘ਚ ਕਿਸਾਨਾਂ ‘ਤੇ ਦਰਜ ਕੀਤੇ ਮਾਮਲੇ ਰੱਦ ਨਹੀਂ ਕੀਤੇ ਅਤੇ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਜੁਬਾਨੀ ਕਲਾਮੀ ਕਹਿ ਦਿੱਤਾ ਗਿਆ ।ਇਸ ਮੌਕੇ ਇਕਾਈ ਪ੍ਰਧਾਨ ਦੁਰਜੀਤ ਸਿੰਘ,ਉਪ ਪ੍ਰਧਾਨ ਬਲਦੇਵ ਸਿੰਘ,ਪ੍ਰਧਾਨ ਜਗਤਾਰ ਸਿੰਘ,ਸੈਕਟਰੀ ਧੰਨਾ ਸਿੰਘ, ਖਜਾਚਨੀ ਮਨਪ੍ਰੀਤ ਸਿੰਘ,ਮੈਂਬਰ ਨਛੱਤਰ ਸਿੰਘ,ਦਰਸ਼ਨ ਸਿੰਘ, ਕੁਲਵੰਤ ਸਿੰਘ, ਗੁਰਜੰਟ ਸਿੰਘ ਜੰਟਾ,ਕੇਵਲ ਸਿੰਘ,ਨਿੰਮਾ ਸਿੰਘ,ਸੁਖਮੰਦਰ ਸਿੰਘ ਆਦਿ ਕਿਸਾਨ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ