Home » ਜੀਵਨ ਸ਼ੈਲੀ » ਸਿਹਤ » ਬਾਪੂ ਜੀਤ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਨੂੰ ਵੱਖ-ਵੱਖ ਆਗੁੂਅਆਂ ਨੇ ਕੀਤੀਆਂ ਸ਼ਰਧਾਜਲੀਆਂ ਭੇਟ

ਬਾਪੂ ਜੀਤ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਨੂੰ ਵੱਖ-ਵੱਖ ਆਗੁੂਅਆਂ ਨੇ ਕੀਤੀਆਂ ਸ਼ਰਧਾਜਲੀਆਂ ਭੇਟ

42 Views

ਬਾਘਾਪੁਰਾਣਾ,12 ਫਰਵਰੀ (ਰਾਜਿੰਦਰ ਸਿੰਘ ਕੋਟਲਾ) ਉੱਘੇ ਸਮਾਜ ਸੇਵੀ ਡਾਕਟਰ ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਦੇ ਸਤਿਕਾਰਯੋਗ ਪਿਤਾ ਬਾਪੂ ਜੀਤ ਸਿੰਘ ਜੋ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸੀ ਉਨ੍ਹਾਂ ਦੀ ਰੂਹ ਦੀ ਆਤਮਿਕ ਸਾਂਤੀ ਲਈ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਗੰਜੀ ਗੁਲਾਬ ਸਿੰਘ ਵਾਲਾ ਵਿਖੇ ਪਾਏ ਗਏ ਘਰ ਦੇ ਕੀਰਤਨੀਏ ਭਾਈ ਰਾਜਦੀਪ ਸਿੰਘ ਮੋਗੇ ਵਾਲਿਆਂ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਰਦਾਸ ਹੁਕਮਨਾਮੇ ਉਪਰੰਤ ਅਕਾਲੀ ਦਲ ਦੇ ਸੀਨੀਅਰ ਆਗੂ ਕਰਨਲ ਸਿੰਘ ਸਮਾਧ ਭਾਈ,ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਮਾਛੀਕੇ ਨੇ ਬਾਪੂ ਜੀਤ ਸਿੰਘ ਨੂੰ ਸਰਧਾਂਜਲੀਆਂ ਭੇਟ ਕਰਦਿਆਂ ਦੱਸਿਆ ਕਿ ਬਾਪੂ ਜੀਤ ਸਿੰਘ ਬਹੁਤ ਸਰੀਫ,ਇਮਾਨਦਾਰ ਨਾਮ ਜਪਣ ਅਤੇ ਹਮੇਸ਼ਾ ਗੁਰੂ ਦੇ ਭੈਅ ‘ਚ ਰਹਿਣ ਵਾਲੇ ਇਨਸਾਨ ਸਨ।ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਸਨ ਉਨ੍ਹਾਂ ਦਾ ਪਿੰਡ ਅਤੇ ਇਲਾਕੇ ,ਪੂਰਾ ਸਤਿਕਾਰ ਸੀ ਜਿਸ ਦੀ ਗਵਾਈ ਠਾਠਾ ਮਾਰਦਾ ਇਕੱਠ ਭਰਦਾ ਹੈ।

ਇਸ ਮੌਕੇ ਜੱਥੇਦਾਰ ਤੀਰਥ ਸਿੰਘ ਮਾਹਲੇ ਦੇ ਸਪੁੱਤਰ ਜਸਪ੍ਰੀਤ ਸਿੰਘ ਮਾਹਲਾ,ਗੁਰਜੀਤ ਸਿੰਘ ਸਰਪੰਚ ਕੋਟਲਾ,ਨਿਸ਼ਾਨ ਸਿੰਘ ਸੁਖਾਨੰਦ ਆਦਿ ਨੇ ਵੀ ਹਾਜਰੀ ਲਗਵਾਈ। ਮੈਡੀਕਲ ਐਸੋਸੀਏਸ਼ਨ ਵੱਲੋਂ ਬਾਪੂ ਜੀਤ ਸਿੰਘ ਸਪੁੱਤਰ ਡਾਕਟਰ ਸੁਖਦੇਵ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ। ਇਸ ਮੌਕੇ ਡਾ. ਸੁਖਦੇਵ ਸਿੰਘ ਤੋਂ ਇਲਾਵਾ ਡਾ. ਕੇਵਲ ਸਿੰਘ ਬਲਾਕ ਪ੍ਰਧਾਨ,ਡਾ. ਨਿਰਭੇੈ ਸਿੰਘ,ਬਲਜਿੰਦਰ ਸਿੰਘ,ਕੁਲਦੀਪ ਸਿੰਘ,ਗੁਰਬਚਨ ਸਿੰਘ ਥਰਾਜ,ਜਗਜੀਤ ਸਿੰਘ ਸਮਾਧ ਭਾਈ, ਮਲਕੀਤ ਸਿੰਘ ਢਿੱਲਵਾਂ,ਮਾਸਟਰ ਜਗਰੂਪ ਸਿੰਘ ਕਲਿਆਣ,ਡਬਿੰਗਰ ਸਿੰਘ ਠਾਣੇਦਾਰ,ਸਰਪੰਚ ਬਲਵਿੰਦਰ ਸਿੰਘ, ਪੱਤਰਕਾਰ ਪਲਵਿੰਦਰ ਸਿੰਘ ਟਿਵਾਣਾ, ਰਾਜਿੰਦਰ ਸਿੰਘ ਕੋਟਲਾ,ਬਾਬਾ ਇਕੱਤਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਮਾਤ ਤਾਪ ਕੌਰ ਕੋਟਲਾ,ਸਰਪੰਚ ਧਨਇੰਦਰ ਸਿੰਘ ਕਿੰਗਰਾ,ਬਲਕਾਰ ਸਿੰਘ ਸਰਪੰਚ ਕੋਟਲਾ, ਢਾਡੀ ਅਜਮੇਰ ਸਿੰਘ,ਦਰਸ਼ਨ ਸਿੰਘ ਕੋਟਲਾ,ਜਗਰੂਪ ਸਿੰਘ ਕੋਟਲਾ ਆਦਿ ਭਾਰੀ ਗਿਣਤੀ’ਚ ਸੰਗਤਾਂ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?