ਭੋਗਪੁਰ 12 ਫਰਬਰੀ ( ਸੁਖਵਿੰਦਰ ਜੰਡੀਰ ) ਇੱਕ ਟਾਇਮ ਹੁੰਦਾ ਸੀ ਕੀ ਗੁਰੂ ਘਰ ਦੇ ਗ੍ਰੰਥੀਆਂ ਨੂੰ ਵਜ਼ੀਰ ਜਾਣ ਕੇ ਸਨਮਾਨ ਦਿੱਤਾ ਜਾਂਦਾ ਸੀ, ਲੇਕਨ ਅੱਜ ਕੱਲ ਦੇ ਸਮੇਂ ਵਿੱਚ ਪ੍ਰਬੰਧਕਾਂ ਦੀ ਨਲਾਇਕੀ ਦੇ ਕਾਰਨ ਆਉਣ ਵਾਲੀ ਪੀੜ੍ਹੀ ਦੇ ਵਿੱਚ ਕੋਈ ਵੀ ਨੌਜਵਾਨ ਗ੍ਰੰਥੀ ਬਣਨ ਵਾਸਤੇ ਤਿਆਰ ਨਹੀਂ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰਜੀਤ ਸਿੰਘ ਜੰਡੀਰ ਗਤਕਾ ਇੰਚਾਰਜ ਨੇ ਕੀਤਾ, ਉਨ੍ਹਾਂ ਕਿਹਾ ਕਿ, ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕਾਂ ਵੱਲੋਂ ਪਾਠੀ ਸਿੰਘਾਂ ਨੂੰ ਸਤਿਕਾਰ ਨਾ ਮਿਲਣ ਕਰਕੇ ਕੋਈ ਵੀ ਨੌਜਵਾਨ ਪਾਠੀ ਸਿੰਘ ਬਣਨ ਵਾਸਤੇ ਤਿਆਰ ਨਹੀਂ ਹੈ, ਅਤੇ ਪ੍ਰਬੰਧਕਾਂ ਨੂੰ ਉਸ ਵਕਤ ਹੋਸ਼ ਆਉਂਦੀ ਹੈ ਜਦ ਗੁਰ ਪੁਰਬ ਜਾਂ ਹੋਰ ਧਾਰਮਿਕ ਪ੍ਰੋਗਰਾਮ ਮੌਕੇ ਪਾਠ ਕਰਨ ਵਾਸਤੇ ਗ੍ਰੰਥੀ ਸਿੰਘ ਨਹੀਂ ਮਿਲਦੇ,ਮਰਿਆਦਾ ਅਨੁਸਾਰ ਪੰਜ ਸਿੰਘ ਹੀ ਪਾਠ ਕਰ ਸਕਦੇ ਹਨ,ਪਰ ਬਹੁਤ ਜਗ੍ਹਾ ਤੇ ਪਾਠੀਆਂ ਦੀ ਘਾਟ ਹੋਣ ਕਰ ਕੇ ਚਾਰ ਜਾਂ 3 ਹੀ ਪਾਠੀ ਪਾਠ ਕਰ ਰਹੇ ਹਨ, ਅਮਰਜੀਤ ਸਿੰਘ ਨੇ ਕਿਹਾ ਪ੍ਰਬੰਧਕਾਂ ਵੱਲੋਂ ਪਾਠੀਆਂ ਨੂੰ ਸਹੀ ਭੇਟਾ ਨਹੀਂ ਦਿੱਤੀ ਜਾਂਦੀ, ਅਤੇ ਨਾ ਹੀ ਪਾਠੀ ਸਿੰਘਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਪੱਕੇ ਗ੍ਰੰਥੀ ਸਿਘ ਹਨ,ਉਹਨਾਂ ਦੀਆ ਭੈਟਾਵਾਂ ਤਾ ਪੂਰੀਆਂ ਹਨ, ਪਿੰਡਾਂ ਜਾਂ ਸ਼ਹਿਰਾਂ ਦੇ ਗੁਰਦੁਆਰਿਆਂ ਵਿਚ ਬਹੁਤ ਬੁਰੀ ਹਾਲਤ ਹੋ ਰਹੀ ਹੈ, ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਇਨ੍ਹਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਹੈ, ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਮਹਿੰਗਾਈ ਦੇ ਦੌਰ ਤੇ ਗੁਰੂ ਘਰ ਦੇ ਗ੍ਰੰਥੀਆਂ ਦੀ ਤਨਖਾਹ 15 ਹਜ਼ਾਰ ਤੋਂ ਉਪਰ ਹੋਣੀ ਚਾਹੀਦੀ ਹੈ ਪਰ ਕਈ ਜਗ੍ਹਾ ਤੇ ਗ੍ਰੰਥੀਆਂ ਨੂੰ 6 ਹਜ਼ਾਰ ਜਾਂ 7 ਹਜਾਰ ਹੀ ਤਨਖਾਹ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕੇ ਜਿੰਮੇਵਾਰ ਅਧਿਕਾਰੀਆਂ ਵਲੋਂ ਧਿਆਨ ਦੇਣ ਦੀ ਦੇਣ ਦੀ ਲੋੜ ਹੈ
Author: Gurbhej Singh Anandpuri
ਮੁੱਖ ਸੰਪਾਦਕ