“ਪਿੰਡਾਂ ਚੋਂ ਜਿੱਤ ਤਾਂ ਪੱਕੀ ਸੀ ਅੱਜ ਸ਼ਹਿਰ ਚੋਂ ਵੀ ਹੋ ਗੲੀ-ਗੁਰਬਚਨ ਸਿੰਘ ਬਰਾੜ”
“”ਹਲਕੇ ਦੇ ਸਰਵਪੱਖੀ ਵਿਕਾਸ ਲਈ ਭੋਲਾ ਬਰਾੜ ਨੂੰ ਜਿਤਾਓ : ਅਮਰਜੀਤ ਸਿੰਘ ਬਰਾੜ””
ਬਾਘਾਪੁਰਾਣਾ, 18 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਭੋਲਾ ਸਿੰਘ ਬਰਾੜ ਸਮਾਧ ਭਾਈ ਵੱਲੋਂ ਸ਼ਹਿਰ ਦੇ ਹਰ ਘਰ ਅਤੇ ਦੁਕਾਨ ਦਾ ਬੂਹਾ ਖਟਕਾ ਕੇ ਸੰਯੁਕਤ ਸਮਾਜ ਮੋਰਚਾ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਚੜ੍ਹਤ ਦਾ ਤਾਰਾ ਸਾਡੇ ਰਾਜਨੀਤਿਕ ਰਹਿਨੁਮਾਵਾਂ ਨੇ ਡਬੋ ਕੇ ਰੱਖ ਦਿੱਤਾ ਹੈ। ਅਜਿਹੀਆਂ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਤਾਕਤਾਂ ਨੂੰ ਚੋਣ ਮੈਦਾਨ ’ਚ ਮੂਧੇ ਮੂੰਹ ਸੁੱਟਣ ਦਾ ਇਹ ਹੀ ਸਹੀ ਸਮਾਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਨਵੀਂ ਰਾਜਨੀਤਿਕ ਇਬਾਰਤ ਲਿਖਣ ’ਚ ਆਪਣੀਆਂ ਵੋਟਾਂ ਦਾ ਕੀਮਤੀ ਯੋਗਦਾਨ ਸੰਯੁਕਤ ਸਮਾਜ ਮੋਰਚੇ ਨੂੰ ਜ਼ਰੂਰ ਪਾਉਣ। ਇਸ ਸਮੇਂ ਅਮਰਜੀਤ ਸਿੰਘ ਬਰਾੜ ਨੇ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ਮੰਜਾ ’ਤੇ ਮੋਹਰਾਂ ਲਾ ਕੇ ਭੋਲਾ ਸਿੰਘ ਬਰਾੜ ਨੂੰ ਵੱਡੀ ਜਿਤ ਦਵਾਉਣ, ਤਾਂ ਕਿ ਹਲਕੇ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕੇ। ਉਨ੍ਹਾਂ ਕਿਹਾ ਕਿ ਭੋਲਾ ਸਿੰਘ ਬਰਾੜ ਦੀ ਜਿੱਤ ਹਲਕੇ ਦੇ ਲੋਕਾਂ ਦੀ ਆਪਣੀ ਜਿੱਤ ਹੋਵੇਗੀ। ਇਸ ਮੌਕੇ ਅਮਰਜੀਤ ਸਿੰਘ ਬਰਾੜ, ਜਗਤਾਰ ਸਿੰਘ ਰੋਡੇ ਐਸ.ਜੀ.ਪੀ.ਸੀ. ਮੈਂਬਰ, ਗੁਰਬਚਨ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਾਘਾਪੁਰਾਣਾ, ਬਾਬੂ ਅਮਰਨਾਥ ਬਾਂਸਲ ਏ.ਆਰ. ਵਾਲੇ, ਜਲਯੋਦਨ ਸਿੰਘ ਜੋਧਾਂ ਬਰਾੜ, ਦਵਿੰਦਰ ਸਿੰਘ ਹਰੀਏਵਾਲਾ, ਜਗਮੇਲ ਸਿੰਘ ਸਾਹਬ ਸਰਪੰਚ, ਗੁਰਚਰਨ ਸਿੰਘ ਹਕੀਮ ਸਮਾਧ ਭਾਈ, ਤੇਜਿੰਦਰ ਸਿੰਘ ਕਾਲੇ ਕੇ, ਹਰਜੀਤ ਸਿੰਘ ਸਰਪੰਚ ਕੋਟਲਾ ਮੇਹਰ ਸਿੰਘ, ਗੁਰਪ੍ਰੀਤ ਸਿੰਘ ਨੱਥੂਵਾਲਾ, ਵਿੱਕੀ ਠੁਲੀਵਾਲਾ, ਪ੍ਰਸ਼ੋਤਮ ਗਰਗ, ਸੁਖਜਿੰਦਰ ਸਿੰਘ ਸੁੱਖਾ ਲਧਾਈ ਕੇ, ਕੇਵਲ ਸਿੰਘ ਲੰਗੇਆਣਾ, ਬਲਵੰਤ ਸਿੰਘ ਸੂਬੇਦਾਰ, ਸੁਖਵਿੰਦਰ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਕਾਲੇਕੇ, ਗੁਰਚਰਨ ਸਿੰਘ ਰਾਣਾ ਕੋਟਲਾ ਰਾਏ ਕਾ, ਨਾਹਰ ਸਿੰਘ ਸੈਕਟਰੀ ਸੁਖਾਨੰਦ, ਰਣਜੀਤ ਸਿੰਘ ਖਾਲਸਾ, ਅਮਰਜੀਤ ਸਿੰਘ ਮੱਲਕੇ, ਹਰਬੰਸ ਸਿੰਘ ਸਮਾਲਸਰ, ਮਲਕੀਤ ਸਿੰਘ ਵਾਂਦਰ, ਕੇਵਲ ਸਿੰਘ ਪ੍ਰਧਾਨ ਥਰਾਜ, ਬਲਦੇਵ ਸਿੰਘ ਸੁਖਾਨੰਦ, ਗੁਰਜੰਟ ਸਿੰਘ ਧਾਲੀਵਾਲ, ਮਨਦੀਪ ਕੱਕੜ ਰਾਜਿੰਦਰ ਗੋਇਲ, ਅਸ਼ੋਕ ਜਿੰਦਲ, ਧਰਮਪਾਲ ਕਾਂਸਲ, ਦੀਪਕ ਬਾਂਸਲ, ਹਰਬੰਸ ਲਾਲ, ਪਵਨ ਕਾਂਸਲ, ਵਿੱਕੀ ਧਾਲੀਵਾਲ, ਸੋਹਣ ਲਾਲ, ਨੰਦ ਪਾਲ ਗਰਗ, ਸੀਤਾ ਲੂਥਰਾ, ਕ੍ਰਿਸ਼ਨ ਲੁਥਰਾ, ਪ੍ਰਦੀਪ ਬਾਂਸਲ, ਮਿੱਠੂ, ਰਾਕੇਸ਼ ਗਰਗ ਬਾਘਾਪੁਰਾਣਾ ਅਤੇ ਵੱਡੀ ਗਿਣਤੀ ’ਚ ਸੰਯੁਕਤ ਸਮਾਜ ਮੋਰਚੇ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ