“ਆਪ-ਮੁਹਾਰੇ ਹੋਏ ਇਕੱਠ ਨੇ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਜਿੱਤ ’ਤੇ ਲਾਈ ਮੋਹਰ”
“”ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ : ਜਥੇਦਾਰ ਤੀਰਥ ਸਿੰਘ ਮਾਹਲਾ””
“””ਬਾਘਾ ਪੁਰਾਣਾ ਹਲਕੇ ਵਿਚ ਜਿਨ੍ਹਾਂ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ : ਬਾਲ ਕਿ੍ਸ਼ਨ ਬਾਲੀ”””
ਬਾਘਾਪੁਰਾਣਾ,18 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) 20 ਫਰਵਰੀ ਨੂੰ ਹੋਣ ਵਾਲੀਅਾਂ ਵਿਧਾਨ ਸਭਾ ਨੂੰ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਚੋਣ ਸਰਗਰਮੀਆਂ ਨੂੰ ਵਿੱਢਿਆ ਹੋਇਆ ਸੀ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਅੱਜ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਹੈ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਅੱਜ ਰੋਡ ਸ਼ੋਅ ਕੱਢੇ ਗੲੇ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਆਪਣੇ ਸਮਰਥਕਾਂ ਨੂੰ ਲੈ ਕੇ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿਚ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਚਾਹੁੰਣ ਵਾਲੇ ਹਲਕਾ ਵਾਸੀਆਂ ਨੇ ਆਪ-ਮੁਹਾਰੇ ਵਾਹਨਾਂ ‘ਤੇ ਰੋਡ ਸ਼ੋਅ ਵਿਚ ਸ਼ਮੂਲੀਅਤ ਕਰ ਕੇ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਜਿੱਥੇ ਜਿੱਤ ’ਤੇ ਮੋਹਰ ਲਗਾਈ, ਉਥੇ ਹੀ ਰੋਡ ਸ਼ੋਅ ਦੇ ਵੱਡੇ ਇਕੱਠ ਨੇ ਹਲਕੇ ਵਿਚ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਲੋਕਪ੍ਰਿਅਤਾ ਨੂੰ ਵੀ ਉਜਾਗਰ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਰੋਡ ਸ਼ੋਅ ਦੀ ਸ਼ੁਰੂਆਤ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਕਸਬਾ ਸਮਾਲਸਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ’ਚੋਂ ਦੀ ਹੁੰਦਾ ਹੋਇਆ ਬਾਘਾ ਪੁਰਾਣਾ ਆ ਕੇ ਖਤਮ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਚਹੇਤੇ ਹਲਕਾ ਵਾਸੀਆਂ ਨੇ ਮੋਟਰ ਸਾਈਕਲਾਂ, ਗੱਡੀਆਂ ਅਤੇ ਟਰੈਕਟਰਾਂ ਰਾਹੀਂ ਇਸ ਰੋਡ ਸ਼ੋਅ ’ਚ ਸ਼ਮੂਲੀਅਤ ਕੀਤੀ। ਇਸ ਰੋਡ ਸ਼ੋਅ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਸ ਵਿਚ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਜਗਮੋਹਨ ਸਿੰਘ ਬੀਬੀਸੀ ਵਾਲੇ,ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਪਵਨ ਢੰਡ ਸ਼ਹਿਰੀ ਪ੍ਰਧਾਨ, ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ, ਰਾਜਵੰਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ , ਪਵਨ ਗੋਇਲ, ਰਣਜੀਤ ਸਿੰਘ ਝੀਥੇ, ਅਮਰਜੀਤ ਸਿੰਘ ਮਾਣੂੰਕੇ ,ਗੁਰਜੰਟ ਸਿੰਘ ਭੁੱਟੋ,ਜਿੰਮੀ ਸਰਪੰਚ ਗੱਜਣਵਾਲਾ,ਜਗਸੀਰ ਸਿੰਘ ਅੈਮਸੀ, ਪਰਮਿੰਦਰ ਸਿੰਘ ਮੌੜ , ਲਵਲੀ ਬਾਂਸਲ ਲਧਾਈਕੇ ਵਾਲੇ,ਹਰਮੇਲ ਸਿੰਘ ਮੌੜ ਚੇਅਰਮੈਨ, ਵਿੱਕੀ ਫੂਲੇਵਾਲੀਆ, ਪਰਮਿੰਦਰ ਸਿੰਘ ਪਿੰਦੀ, ਇੰਦਰਜੀਤ ਸਿੰਘ ਲੰਗੇਆਣਾ, ਹਰਿੰਦਰਪਾਲ ਸਿੰਘ ਪਾਲੀ, ਪ੍ਰਧਾਨ ਹਰਜੋਤ ਡੈਮਰੂ , ਰਾਕੇਸ਼ ਜਿੰਦਲ ਤੋਤਾ ਤੋਂ ਇਲਾਵਾ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜਿਨ੍ਹਾਂ ਦੀ ਪੰਜਾਬ ਪ੍ਰਤੀ ਸੋਚ ਅਤੇ ਨੀਤੀ ਇਕ ਹੀ ਹੈ। ‘ਆਪ’ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਪੰਜਾਬੀਆਂ ਨੂੰ ਹਮੇਸ਼ਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਕੇਜਰੀਵਾਲ ਦੀ ਪਾਰਟੀ ਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਗਾਉਣਗੇ ਅਤੇ ਇਨ੍ਹਾਂ ਚੋਣਾਂ ’ਚ ਆਪ ਦੇ ਸਾਰੇ ਭੁਲੇਖੇ ਕੱਢ ਦੇਣਗੇ। ਰੋਡ ਸ਼ੋਅ ਵਿਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਅਕਾਲੀ ਆਗੂਆਂ ਨਾਲ ਚਲਾਈ ਯੋਜਨਾਬੰਦ ਚੋਣ ਕੰਪੇਨ ਨੇ ਵਿਰੋਧੀਆਂ ਨੂੰ ਘੇਰ ਪਾ ਰੱਖੀ, ਕਿੳੁਂਕਿ ਬਾਘਾ ਪੁਰਾਣਾ ਨਿਵਾਸੀ ਇਸ ਗੱਲੋਂ ਭਲੀਭਾਂਤ ਜਾਣੂੰ ਹਨ ਕਿ ਹਲਕੇ ਦਾ ਵਿਕਾਸ ਕੇਵਲ ਅਕਾਲੀ ਦਲ ਦੀ ਸਰਕਾਰ ਸਮੇਂ ਜਥੇਦਾਰ ਮਾਹਲਾ ਹੀ ਕਰਵਾ ਸਕਦੇ ਹਨ ਕਿਉਂਕਿ ਬਾਘਾ ਪੁਰਾਣਾ ਹਲਕੇ ਵਿਚ ਜਿਨ੍ਹਾਂ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ। ਇਸ ਮੌਕੇ ਜ਼ਿਮੀਂ ਜੈਮਲਵਾਲਾ , ਹਰਮੇਲ ਮੌੜ, ਬਲਤੇਜ ਸਿੰਘ,ਜਗਰੂਪ ਸਿੰਘ ਪ੍ਰਧਾਨ ਲਂੰਗਿਅਾਣਾ ,ਭਿੰਦਾ ਜੈਮਲਵਾਲਾ, ਭੰਗੂ. ਜੈਮਲਵਾਲਾ, ਸਰਪੰਚ ਗੁਰਜੀਤ ਸਿੰਘ ਕੋਟਲਾ , ਤ੍ਰਿਲੋਚਨ ਸਿੰਘ ਕਾਲੇਕੇ ,ਚੈਰੀ ਭਾਟੀਆ, ਨਿਖਿਲ ਬਾਂਸਲ, ਸਤਨਾਮ ਸਿੰਘ ਸੱਤੂ , ਜੀਤੂ ਬਰਾੜ , ਰੋਸ਼ਨ ਲਾਲ ਰੋਸ਼ੀ , ਅਤੇ ਹੋਰ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਵਰਕਰ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ