ਚੋਣ ਪ੍ਰਚਾਰ ਦੀ ਸਮਾਪਤੀ ਵਾਲੇ ਦਿਨ ਦਰਸ਼ਨ ਬਰਾੜ ਦੇ ਰੋਡ ਸ਼ੋਅ ਨੇ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ

17

“ਲੰਮੇ ਕਾਫ਼ਲਿਆਂ ’ਚ ਆਪ ਮੁਹਾਰੇ ਉਮੜੇ ਹਲਕੇ ਦੇ ਲੋਕ, ਜਿੱਤ ਵੱਲ ਵਧਿਆ ਦਰਸ਼ਨ ਬਰਾੜ ਦਾ ਕਾਫ਼ਲਾ”

ਬਾਘਾ ਪੁਰਾਣਾ,18 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੰਤਰੀ ਅਤੇ ਦਿੱਗਜ਼ ਨੇਤਾ ਦਰਸ਼ਨ ਸਿੰਘ ਬਰਾੜ ਵੱਲੋਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੀਤੇ ਗਏ ਰੋਡ ਸ਼ੋਅ ਵਿਚ ਆਪ ਮੁਹਾਰੇ ਲੋਕਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਨੇ ਸ੍ਰੀ ਬਰਾੜ ਦੀ ਜਿੱਤ ’ਤੇ ਪੱਕੀ ਮੋਹਰ ਲਗਾ ਦਿੱਤੀ ਹੈ, ਕਿਉਂਕਿ ਹਲਕਾ ਨਿਵਾਸੀ ਇਹ ਮੰਨ ਗਏ ਹਨ ਕਿ ਜਿਸ ਤਰ੍ਹਾਂ ਦਰਸ਼ਨ ਸਿੰਘ ਬਰਾੜ ਦੇ ਲੰਘੇ ਪੰਜ ਵਰ੍ਹੇ ਹਲਕੇ ਦਾ ਅਥਾਹ ਵਿਕਾਸ ਕਰਵਾਇਆ ਹੈ। ਇਸ ਲਈ ਉਹੀ ਮੁੜ ਉਨ੍ਹਾਂ ਦੀ ਵੋਟ ਦੇ ਹੱਕਦਾਰ ਹਨ। ਇੱਥੇ ਹੀ ਬੱਸ ਨਹੀਂ ਇਸ ਰੋਡ ਸ਼ੋਅ ਵਿਚ ਹਲਕੇ ਦੇ ਨੌਜਵਾਨ ਵਰਗ ਨੇ ਜ਼ਿਲਾ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਾਫ਼ਲੇ ਬੰਨ੍ਹੇ ਕੇ ਸ਼ਮੂਲੀਅਤ ਕਰਦਿਆਂ ਵਿਰੋਧੀਆਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ। ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਵੱਲੋਂ ਰੋਡ ਸ਼ੋਅ ਦੀ ਸ਼ੁਰੂਆਤ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਕਸਬਾ ਸਮਾਲਸਰ ਤੋਂ ਸ਼ੁਰੂਆਤ ਕੀਤੀ ਗਈ, ਜਿਸ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰ ਬਾਘਾਪੁਰਾਣਾ ਤੋਂ ਨੌਜਵਾਨ, ਕਾਂਗਰਸੀ ਆਗੂ, ਵਰਕਰ ਅਤੇ ਸਮਰਥਕ ਵੱਖ-ਵੱਖ ਸਾਧਨਾਂ ਰਾਹੀਂ ਰੋਡ ਸ਼ੋਅ ਵਿਚ ਸ਼ਮੁੂਲੀਅਤ ਕੀਤੀ। ਇਸ ਰੋਡ ਸ਼ੋਅ ਦੀ ਸ਼ਾਨ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਵੱਲੋਂ ਤਿਆਰ ਕੀਤੀ ਗਈ ਚੋਣ ਪ੍ਰਚਾਰ ਲਈ ਬੱਸ ਰਾਹੀਂ ਰਵਾਨਾ ਹੋਈ, ਇਸ ਰੋਡ ਸ਼ੋਅ ਦੇ ਮੂਹਰੇ ਨੌਜਵਾਨਾਂ ਦਾ ਮੋਟਰ ਸਾਈਕਲਾਂ ਦਾ ਕਾਫ਼ਲਾ, ਫਿਰ ਪ੍ਰਚਾਰ ਲਈ ਸਜਾਈ ਗਈ ਬੱਸ ਦੇ ਪਿੱਛੇ ਗੱਡੀਆਂ ਦਾ ਵੱਡਾ ਕਾਫ਼ਲਾ ਸੀ, ਜੋ ਸਮਾਲਸਰ ਤੋਂ ਹੁੰਦਾ ਹੋਇਆ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡਾਂ ’ਚੋਂ ਦੀ ਹੁੰਦਿਆਂ ਬਾਘਾ ਪੁਰਾਣ ਸ਼ਹਿਰ ਆ ਕੇ ਸੰਪੰਨ ਹੋਇਆ। ਕਾਫ਼ਲਾ ਇੰਨ੍ਹਾਂ ਜ਼ਿਆਦਾ ਲੰਮਾ ਸੀ ਵਿਰੋਧੀਆਂ ਨੂੰ ਵੇਖ ਕੇ ਤ੍ਰੇਲੀਆਂ ਆਉਣ ਲੱਗ ਪਈਆਂ। ਰੋਡ ਸ਼ੋਅ ਦੌਰਾਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ 2017 ਦੀ ਚੋਣ ਵਿਚ ਹਲਕਾ ਬਾਘਾ ਪੁਰਾਣਾ ਦੀ ਸੀਟ ਸ਼ਾਨਦਾਰ ਨਾਲ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਈ ਸੀ ਤਾਂ ਉਸ ਵਿਚ ਗੁਰੂ ਦੀ ਮਿਹਰ ਦੇ ਨਾਲ-ਨਾਲ ਸੱਚੀ ਅਤੇ ਸੁੱਚੀ ਨੀਅਤ ਨਾਲ ਪਾਰਟੀ ਦੇ ਹਰੇਕ ਵਰਕਰ ਅਤੇ ਆਗੂ ਵੱਲੋਂ ਲੋਕਾਂ ਦੀ ਕੀਤੀ ਗਈ ਸੇਵਾ ਦੀ ਵੀ ਭੂਮਿਕਾ ਸੀ। ਉਨ੍ਹਾਂ ਆਖਿਆ ਕਿ ਲੋਕਾਂ ਵੱਲੋਂ ਮਿਲੇ ਸਾਰਥਿਕ ਹੁੰਗਾਰੇ ਅਤੇ ਹਰੇਕ ਘਰੋਂ ਮਿਲ ਰਹੇ ਭਰਪੂਰ ਥਾਪੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਵੱਡੀ ਲੀਡ ਮਿਲੇਗੀ। ਇਸ ਮੌਕੇ ਰੋਡ ਸ਼ੋਅ ਵਿਚ ਸਰਪੰਚ ਜਗਸੀਰ ਸਿੰਘ ਕਾਲੇਕੇ (ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ) ਬਿੱਟੂ ਮਿੱਤਲ, ਹੈਪੀ ਸਰਪੰਚ ਰੋਡੇ, ਪਰਮਜੀਤ ਸਿੰਘ ਐਮ.ਸੀ, ਗੁਰਚਰਨ ਸਿੰਘ ਚੀਦਾ (ਚੇਅਰਮੈਨ ਬਲਾਕ ਸੰਮਤੀ ਬਾਘਾ ਪੁਰਾਣਾ), ਸ਼ਹਿਰੀ ਪ੍ਰਧਾਨ ਵਿੱਕੀ ਗਰਗ, ਹਰਦੀਸ਼ ਸਿੰਘ ਸੇਖਾ, ਅਮਰਜੀਤ ਸਿੰਘ ਸਰਪੰਚ ਸਮਾਲਸਰ, ਰਾਜਾ ਸਮਾਲਸਰ, ਬਲਾਕ ਸੰਮਤੀ ਮੈਂਬਰ ਹੈਪੀ ਸਰਪੰਚ ਰੋਡੇ, ਬੱਬੂ ਸਰਪੰਚ, ਗੁਰਦੀਪ ਸਿੰਘ ਸਰਪੰਚ ਰੋਡੇ, ਬਲਦੇਵ ਸਿੰਘ ਸਰਪੰਚ ਰੋਡੇ, ਮਦਨ ਸਿੰਘ ਰਾਜੇਆਣਾ, ਮੇਜਰ ਸਿੰਘ ਸਰਪੰਚ ਰਾਜੇਆਣਾ, ਜਗਸੀਰ ਗਰਗ , ਸਰਪੰਚ ਜਗਸੀਰ ਸਿੰਘ ਲੰਗੇਆਣਾ, ਸੁੱਖਾ ਲੰਗੇਆਣੀਆਂ, ਕੌਂਸਲਰ ਚਮਕੌਰ ਸਿੰਘ, ਮੇਜਰ ਸਿੰਘ ਸਰਪੰਚ ਰਾਜੇਆਣਾ, ਕੌਂਸਲਰ ਅਜੇਗ ਕੁਮਾਰ, ਗੁਰਪ੍ਰੀਤ ਭੱਟੀ ਲੰਢੇ, ਸੁਰਜੀਤ ਸਿੰਘ ਸਰਪੰਚ ਬੰਬੀਹਾ ਭਾਈ, ਗੁਰਤੇਜ ਸਿੰਘ ਸਰਪੰਚ, ਅਮਰਜੀਤ ਸਿੰਘ ਸਰਪੰਚ, ਸਰਪੰਚ ਜਗਦੇਵ ਸਿੰਘ, ਹੈਪੀ ਸਰਪੰਚ ਪੰਜਗਰਾਈਂ, ਸਰਪੰਚ ਜਗਜੀਵਨ ਸਿੰਘ ਲੰਗੇਆਣਾ, ਸਰਪੰਚ ਕਾਕਾ ਮਾਹਲਾ, ਹਰਪ੍ਰੀਤ ਸਿੰਘ ਚੰਦ ਨਵਾਂ, ਸਰਪੰਚ ਜਗਦੇਵ ਸਿੰਘ ਛੋਟਾ ਘਰ, ਸਰਪੰਚ ਕੁਲਵਿੰਦਰ ਸਿੰਘ ਜੈਮਲਵਾਲਾ ਪਿੰਦੂ ਕੋਟਲਾ, ਕਰਮਜੀਤ ਪਰਧਾਨ ਕੋਟਲਾ,ਭੋਲਾ ਸਿੰਘ ਲੀਡਰ, ਸਰਨ ਕੋਟਲਾ, ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਲੋਕਾਂ ਨੇ ਰੋਡ ਵਿਚ ਸ਼ਮੂਲੀਅਤ ਕੀਤੀ। ਉਕਤ ਆਗੂਆਂ ਨੇ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਰਸ਼ਨ ਸਿੰਘ ਬਰਾੜ ਪੰਜਾਬ ਦੇ ਚੋਣਵੇਂ ਵਿਧਾਇਕਾਂ ਵਿਚੋਂ ਅਜਿਹੇ ਹੀ ਇਕ ਵਿਧਾਇਕ ਹਨ, ਜਿਨ੍ਹਾਂ ਨੇ ਆਪਣੀਆਂ ਇਹ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਅਤੇ ਗਰਾਂਟਾਂ ਦੇ ਗੱਫੇ ਲਿਆ ਕੇ ਹਲਕੇ ਦਾ ਵਿਕਾਸ ਕਰਵਾਇਆ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਹਲਕਾ ਬਾਘਾ ਪੁਰਾਣਾ ਦਾ ਕਿਲਾ ਵੱਡੇ ਫ਼ਰਕ ਨਾਲ ਫਤਿਹ ਕਰਾਂਗੇ ਅਤੇ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਅਤੇ 10 ਮਾਰਚ ਨੂੰ ਆਉਣ ਵਾਲੇ ਨਤੀਜੇ ਕੱਢ ਦੇਣਗੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?