ਫਗਵਾੜਾ 19 ਫ਼ਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬਲਾਕ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੇ ਬਹੁਤਾਤ ਗਿਣਤੀ ਨੌਜਵਾਨ ਨੇ ਕੌਮੀ ਸ਼ਹੀਦ ਸ੍ਰ ਦੀਪ ਸਿੰਘ ਸਿੱਧੂ ਬਾਈ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਫਗਵਾੜਾ ਤੋਂ ਉਮੀਦਵਾਰ ਸ੍ਰ ਕੁਲਦੀਪ ਸਿੰਘ ਨੂਰ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ਇਸ ਮੌਕੇ ਵਿਸ਼ਾਲ ਮੀਟਿੰਗ ਦਾ ਆਯੋਜਨ ਪਿੰਡ ਜਗਤਪੁਰ ਜੱਟਾਂ ਵਿਖੇ ਗਈ ਜਿਸ ਵਿੱਚ ਉਮੀਦਵਾਰ ਸ੍ਰ ਕੁਲਦੀਪ ਸਿੰਘ ਨੂਰ, ਉਨ੍ਹਾਂ ਦੇ ਨਾਲ ਸੁੱਚਾ ਸਿੰਘ ਬਿਸ਼ਨਪੁਰ, ਰੇਸ਼ਮ ਸਿੰਘ ਪੱਟੀ, ਗੁਰਦਿਆਲ ਸਿੰਘ ਮਾਨਾਂਵਾਲੀ, ਗੁਰਪ੍ਰੀਤ ਸਿੰਘ ਗੋਪੀ, ਕਮਲਪ੍ਰੀਤ ਸਿੰਘ ਨੂਰ, ਸਰਬਜੀਤ ਸਿੰਘ ਆਦਿ ਨਾਲ ਸਨ। ਇਸ ਮੌਕੇ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਦੀਪ ਸਿੰਘ ਸਿੱਧੂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੋ ਕਿ ਪਹਿਲਾਂ ਕਿਸਾਨੀ ਸੰਘਰਸ਼ ਵਿਚ ਅਹਿਮ ਯੋਗਦਾਨ ਪਾਇਆ ਅਤੇ ਮੋਰਚੇ ਨੂੰ ਉਸ ਸਮੇਂ ਪੂਰੇ ਜੋਸ਼ ਨਾਲ ਸੰਭਾਲਿਆਂ ਜਦੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਕਾਮਰੇਡ ਮੋਰਚੇ ਨੂੰ ਖ਼ਤਮ ਹੋਇਆਂ ਸਮਝ ਚੁੱਕੇ ਸਨ। ਉਹਨਾਂ ਕਿਹਾ ਕਿ ਕਾਮਰੇਡ ਆਪਣੀ ਨਲਾਇਕੀ ਦਾ ਭਾਂਡਾ ਸਾਡੇ ਵੀਰ ਦੀਪ ਸਿੰਘ ਸਿੱਧੂ ਸਿਰ ਭੰਨਕੇ ਬਦਨਾਮ ਕਰਦੇ ਰਹੇ ਪਰ ਦੀਪ ਸਿੱਧੂ ਨੇ ਆਪਣਾ ਜਜ਼ਬਾ ਤੇ ਅਣਖ ਕਾਇਮ ਰੱਖੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਿਆ ਤਾਂ ਸਿੱਖ ਕੌਮ ਦੇ ਬੱਬਰ ਸ਼ੇਰ ਦੀਪ ਸਿੰਘ ਸਿੱਧੂ ਨੇ ਸੱਚ ਦਾ ਸਾਥ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ ਪਰ ਝੂਠੇ ਤੇ ਕਾਤਲ ਸਿਆਸਤਦਾਨਾਂ ਵੱਲੋਂ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੈਂਟ ਕਰਵਾਕੇ ਸ਼ਹੀਦ ਕਰਵਾ ਦਿੱਤਾ। ਉਹਨਾਂ ਕਿਹਾ ਕਿ ਅੱਜ ਬੇਸ਼ੱਕ ਇਹਨਾਂ ਗੰਦੇ ਸਿਆਸਤਦਾਨਾਂ ਨੇ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਜ਼ਰੂਰ ਕਰਵਾ ਦਿੱਤਾ ਪਰ ਅੱਜ ਪੰਜਾਬ ਦਾ ਨੌਜਵਾਨ ਜਾਗ ਉਠਿਆ ਹੈ ਤੇ ਦੀਪ ਸਿੰਘ ਸਿੱਧੂ ਦੀ ਆਵਾਜ਼ ਬਣਕੇ ਨਵੇਂ ਬਦਲਾਅ ਲਈ ਵੱਧ ਚੁੱਕਿਆ ਹੈ। ਇਸ ਮੌਕੇ ਸੁੱਚਾ ਸਿੰਘ ਬਿਸ਼ਨਪੁਰ, ਗੁਰਦਿਆਲ ਸਿੰਘ ਮਾਨਾਂਵਾਲੀ ਗੁਰਪ੍ਰੀਤ ਸਿੰਘ ਗੋਰਾ ਨੇ ਵੀ ਸੰਬੋਧਨ ਕੀਤਾ ਅਤੇ ਅਖੀਰ ਵਿੱਚ ਬਲਜਿੰਦਰ ਸਿੰਘ ਜੌਹਲ ਨੇ ਆਏ ਹੋਏ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ 20 ਫ਼ਰਵਰੀ ਨੂੰ ਕੁਲਦੀਪ ਸਿੰਘ ਨੂਰ ਜਗਤਪੁਰ ਜੱਟਾਂ ਵਿਚੋਂ ਜਿਤਾਉਣ ਦਾ ਭਰੋਸਾ ਦਿਵਾਇਆ।