36 Views
“ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਬਾਘਾਪੁਰਾਣਾ ਸਹਿਰ ਗੂੰਜਿਆ”
ਬਾਘਾਪੁਰਾਣਾ 22 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਨੌਜਵਾਨ ਸਿੱਖ ਜੱਥੇਬੰਦੀਆਂ ਵੱਲੋ, ਭਾਈ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਬਾਘਾਪੁਰਾਣਾ ਸਹਿਰ ਵਿੱਚ ਇੱਕ ਵਿਸਾਲ ਰੋਸ ਮਾਰਚ ਕੱਢਿਆ ਜਿਸ ਦੀ ਅਗਵਾਈ ਸੁਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਮਨਜੀਤ ਸਿੰਘ ਮੱਲਾ ,ਜੱਥੇ:ਬਲਰਾਜ ਸਿੰਘ ਜੈਮਲ ਵਾਲਾ, ਸਾਹਿਬ ਸਿੰਘ,ਜੱਥੇ:ਗੁਰਜੰਟ ਸਿੰਘ ਸਮਾਲਸਰ ,ਰਾਜਿੰਦਰ ਸਿੰਘ ਖਾਲਸਾ, ਗਗਨ ਸਿੰਘ , ਜੱਥੇ:ਸੁਖਜਿੰਦਰ ਸਿੰਘ ਬੁੱਧ ਸਿੰਘ ਵਾਲਾ ਕਹੇ ਸਨ। ਨੌਜੁਆਨਾਂ ਦੇ ਹੱਥਾਂ ਵਿੱਚ ਕੇਸਰੀ ਨਿਸਾਨ,ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਵੀਰ ਸਿੱਧੂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ।
ਨੌਜੁਆਨਾਂ ਵੱਲੋਂ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,ਰਾਜ ਕਰੇਗਾ ਖਾਲਸਾ, ਆਕੀ ਰਹੇ ਨੇ ਕੋਇ, ਖਾਲਸਤਾਨ ਜਰੂਰੀ ਹੈ ਸਿੱਖਾਂ ਦੀ ਮਜਬੂਰੀ ਹੈ ਅਤੇ ਖਾਲਸਤਾਨ ਜਿੰਦਾਬਾਦ ਦੇ ਅਕਾਸ਼ ਗੁਜਾਉ ਨਾਹਰਿਆਂ ਨਾਲ ਬਾਘਾਪੁਰਾਣਾ ਪੁਰਾਣਾ ਸ਼ਹਿਰ ਗੂੰਜਣ ਲਾ ਦਿੱਤਾ।ਪੰਥਕ ਆਗੂਆਂ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਵੀਰ ਦੀਪ ਸਿੱਧੂ ਦੇ 24 ਫਰਵਰੀ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਰਧਾਂਜਲੀ ਸਮਾਗਮ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਹਾਜਰੀਆਂ ਭਰੀਆਂ ਜਾਣ। ਸਨ।Author: Gurbhej Singh Anandpuri
ਮੁੱਖ ਸੰਪਾਦਕ