ਭੋਗਪੁਰ 1 ਮਾਰਚ ( ਸੁਖਵਿੰਦਰ ਜੰਡੀਰ ) ਭੋਗਪੁਰ ਦੇ ਵਾਰਡ ਨੰਬਰ 9 ਗੁਰੂ ਰਾਮਦਾਸ ਨਗਰ ਸ੍ਰੀ ਕ੍ਰਿਸ਼ਨ ਮੰਦਰ ਅਤੇ ਸ਼ਨੀ ਮੰਦਰ ਵਿੱਚ ਸ਼ਿਵਰਾਤਰੀ ਦਿਵਸ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਮੱਥਾ ਟੇਕਣ ਨੂੰ ਲੱਗ ਗਈਆਂ,ਮੰਦਰ ਦੇ ਪੰਡਿਤ ਅਤੇ ਪ੍ਰਬੰਧਕਾਂ ਵੱਲੋਂ ਪੂਜਾ ਕੀਤੀ ਗਈ।ਭਾਰੀ ਗਿਣਤੀ ਵਿਚ ਸੰਗਤਾਂ ਮੰਦਿਰ ਪਹੁੰਚੀਆਂ ਢੋਲ ਧਮਾਕਿਆਂ ਦੇ ਨਾਲ ਸੰਗਤਾਂ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ ।ਮੰਦਰ ਦੇ ਪ੍ਰਬੰਧਕਾਂ ਨੇ ਸਾਰੀਆਂ ਸੰਗਤਾਂ ਨੂੰ ਸ਼ਿਵਰਾਤਰੀ ਦਿਵਸ ਦੀ ਵਧਾਈ ਦਿੱਤੀ।ਇਸ ਮੌਕੇ ਤੇ ਫੱਲਫਰੂਟ ਅਤੇ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ। ਇਸ ਤੋਂ ਇਲਾਵਾ ਭੋਗਪੁਰ ਦੇ ਵੱਖ ਵੱਖ ਹਿੱਸਿਆ ਦੇ ਵਿਚ ਕਾਫੀ ਰੌਣਕ ਦੇਖਣ ਨੂੰ ਮਿਲੀ ਵੱਖ ਵੱਖ ਹਿੱਸਿਆਂ ਦੇ ਵਿੱਚ ਡੀਜੇ ਵੱਜੇ ਅਤੇ ਲੰਗਰ ਵੀ ਲਗਾਏ ਗਏ