ਭੋਗਪੁਰ 1 ਮਾਰਚ ( ਸੁਖਵਿੰਦਰ ਜੰਡੀਰ ) ਚੋਲਾ ਸਾਹਿਬ ਜੋੜ ਮੇਲਾ ਅੱਜ ਪਿੰਡ ਖਡਿਆਲਾ ਸੈਣੀਆਂ ਤੋਂ ਸੰਗ ਨੇ ਚਾਲੇ ਪਾਏ। ਗੁਰਦੁਆਰਾ ਸਿੰਘ ਸਭਾ ਖਡਿਆਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੜੀਵਾਰ ਅਖੰਡ ਪਾਠ ਚੱਲ ਰਹੇ ਸਨ। ਅੱਜ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਵੱਖ ਵੱਖ ਜੱਥੇਬੰਦੀਆਂ ਅਤੇ ਰਾਗੀ ਜਥੇ ਪਹੁੰਚੇ।ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਖਡਿਆਲਾ ਸੈਣੀਆਂ ਤੋਂ ਸੰਗ ਨੇ ਤਕਰੀਬਨ 2 ਵਜੇ ਦੇ ਕਰੀਬ ਪੈਦਲ ਚਾਲੇ ਪਾਏ,ਬਹੁਤ ਸਾਰੀ ਗਿਣਤੀ ਵਿਚ ਸੰਗਤਾਂ ਇਕੱਤਰ ਹੋਈਆਂ। ਦੂਰ ਦੂਰ ਤੱਕ ਰੋਡ ਤੇ ਜਾਮ ਲੱਗੇ ਰਹੇ, ਸੰਗਤਾਂ ਗੁਰਬਾਣੀ ਕੀਰਤਨ ਕਰਦੀਆਂ ਡੇਰਾ ਬਾਬਾ ਨਾਨਕ ਨੂੰ ਰਵਾਨਾ ਹੋਈਆਂ,ਇਲਾਕਾ ਨਿਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਮਠਿਆਈ ਚਾਹ ਪਕੌੜੇ ਅਤੇ ਹੋਰ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ।ਟਰੈਕਟਰ ਟਰਾਲੀਆਂ ,ਗੱਡੀਆਂ ਕਾਰਾਂ ਮੋਟਰਸਾਈਕਲ ਅਤੇ ਹੋਰ ਵੱਡੀਆਂ ਗੱਡੀਆਂ ਤੇ ਸੰਗਤਾਂ ਸ਼ਾਮਲ ਹੋਈਆਂ। ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਪਿੰਡ ਵਿੱਚ ਬਣਿਆ ਬਾਬਾ ਜੀ ਦੇ ਅਸਥਾਨ ਤੇ ਸੰਗਤਾਂ ਝੰਡੇ ਲੈ ਕੇ ਪਹੁੰਚੀਆਂ
Author: Gurbhej Singh Anandpuri
ਮੁੱਖ ਸੰਪਾਦਕ