ਭੁਲੱਥ, 3 ਮਾਰਚ ( ਜਸਵਿੰਦਰ ਸਿੰਘ ਖਾਲਸਾ )ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਚ’ ਆਏ ਦਿਨ ਮਾਰੂ ਨੀਤੀਆ ਲਾਗੂ ਕਰ ਪੰਜਾਬ ਦੇ ਲੋਕਾਂ ਦਾ ਤ੍ਰਾਅ ਕੱਢਣਾ ਚਾਹੁੰਦੀ ਹੈ ਅਤੇ ਦਿਨੋਂ-ਦਿਨ ਸੂਬਿਆਂ ਦੇ ਅਧਿਕਾਰਾਂ ਨੂੰ ਘੱਟ ਕਰ ਰਹੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ਵਿੱਚ ਬਦਲਾਅ ਕਰਕੇ ਪੰਜਾਬ ਦਾ ਹੱਕ ਹੱਥਾਂ ‘ਚੋਂ ਖੋਹਣਾ ਜੋ ਪੰਜਾਬ ਲਈ ਬਹੁਤ ਨੁਕਸਾਨਦਾਇਕ ਹੈ, ਇਹ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਹਲਕਾ ਭੁਲੱਥ ਤੋਂ ਜਥੇਦਾਰ ਹਰਜੀਤ ਸਿੰਘ ਨੇ ਕਰਦੇ ਕਿਹਾ ਕਿ ਕੇਂਦਰ ਕੋਝੀਆਂ ਚਾਲਾ ਚੱਲ ਪੰਜਾਬ ਦੀ ਹੋਂਦ ਤੇ ਹਮਲੇ ਕਰ ਰਿਹਾ ਹੈ। ਹਰਜੀਤ ਸਿੰਘ ਨੇ ਕਿਹਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ਚ’ ਬਦਲਾਅ ਕਰਕੇ ਪੰਜਾਬ ਨਾਲ ਘੋਰ ਵਿਤਕਰਾ ਕੀਤਾ ਹੈ, ਇਸਦੀ ਨਿਖੇਧੀ ਕਰਦੇ ਹਾਂ ਅਤੇ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਵਿਰੋਧੀ ਵਿਚਾਰਧਾਰਾ ਦਾ ਸਬੂਤ ਦਿੱਤਾ ਹੈ। ਹਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਕੇਂਦਰ ਪਹਿਲਾ ਹੀ ਪੰਜਾਬ ਦੇ ਪਾਣੀ ਬਾਬਤ ਹੱਕ ਨੱਪ ਕੇ ਬੈਠਾ ਹੈ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਕੇਂਦਰ ਨਾਲ ਮਿਲ ਪੰਜਾਬ ਦੇ ਪਾਣੀਆ ਤੇ ਮਾੜੀ ਅੱਖ ਰੱਖ ਕੇ ਬੈਠੀ ਹੈ। ਹਰਜੀਤ ਸਿੰਘ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਨੂੰ ਏਜੰਸੀਆਂ ਦੇ ਹੱਥਾਂ ਚ’ ਦੇਣਾ ਚਾਹੁੰਦੀ ਹੈ ਜੋ ਬੇ-ਹੱਦ ਖਤਰਨਾਕ ਹੈ। ਹਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਬੀ.ਬੀ.ਐਮ.ਬੀ. ਵਿੱਚੋ ਨੁਮਾਦਇਗੀ ਰੱਦ ਕਰਨਾ ਕੇਂਦਰ ਵੱਲੋਂ ਪੰਜਾਬ ਖਿਲਾਫ ਵੱਡੀ ਸਾਜਿਸ਼ ਦਾ ਸ਼ੰਕੇਤ ਹੈ।
Author: Gurbhej Singh Anandpuri
ਮੁੱਖ ਸੰਪਾਦਕ