ਭੋਗਪੁਰ 16 ਮਾਰਚ ( ਸੁਖਵਿੰਦਰ ਜੰਡੀਰ ) ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਸੋਂਹ ਸਮਾਗਮ ਮੌਕੇ ਹਲਕਾ ਆਦਮਪੁਰ ਤੋਂ ਜੀਤ ਲਾਲ ਭੱਟੀ ਦੀ ਅਗਵਾਈ ਹੇਠ ਭਾਰੀ ਮਾਤਰਾ ਵਿੱਚ ਜਥਾ ਰਵਾਨਾ ਹੋਇਆ, ਇਕ ਵੱਡੀ ਕਤਾਰ ਦੇ ਵਿੱਚ ਬੱਸਾਂ ਕਾਰਾਂ, ਜੀਪਾਂ ਆਦਿ ਗੱਡੀਆਂ ਦੇ ਵਿੱਚ ਜਥਾ ਰਵਾਨਾ ਹੋਇਆ ਇਨਕਲਾਬ ਜ਼ਿੰਦਾਬਾਦ, ਭਗਵੰਤ ਮਾਨ ਕੇਂਜਰੀਵਾਲ ਅਤੇ ਭੱਟੀ ਸਾਬ ਜਿੰਦਾਬਾਦ ਦੇ ਨਾਹਰੇ ਲਗਾਉਂਦੇ ਹੋਏ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ ਇਸ ਮੌਕੇ ,ਜੀਤ ਲਾਲ ਭੱਟੀ ਦੇ ਨਾਲ, ਸੰਜੀਵ ਪ੍ਰਧਾਨ ਕੌਂਸਲਰ ਭੋਗਪੁਰ, ਗੁਰਨਾਮ ਸਿੰਘ ਭੋਗਪੁਰ, ਅਮਰਜੀਤ ਸਿੰਘ ਭੋਗਪੁਰ, ਆਰ ਕੇ ਭੋਗਪੁਰ, ਮਾਸਟਰ ਜਸਵਿੰਦਰ ਸਿੰਘ ਆਦਿ ਗਿਣਤੀ ਵਿੱਚ ਆਗੂ ਹਾਜਰ ਸਨ