ਭੋਗਪੁਰ 25 ਮਾਰਚ ( ਸੁਖਵਿੰਦਰ ਜੰਡੀਰ ) ਭੋਗਪੁਰ ਇਲਾਕੇ ਵਿੱਚ ਪਿੰਡ ਡੱਲੀ ਜਾਂ ਹੋਰ ਕਈ ਜਗ੍ਹਾ ਤੇ ਸੜਕਾਂ ਨਾਲੀਆਂ ਬਣਾਉਣ ਦਾ ਕੰਮ ਸੁਰੂ ਹੈ, ਸਵਾਲ ਇਹ ਹੈ ਕੇ ਡੇਢ ਦੋ ਸਾਲ ਬਾਅਦ ਬਣਾਈਆਂ ਹੋਈਆਂ ਸੜਕਾਂ ਗਲੀਆਂ ਟੁੱਟ ਕਿਉਂ ਜਾਂਦੀਆਂ ਹਨ, ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੋ ਜਿਹੇ ਮਸਲਿਆਂ ਵੱਲ ਵੀ ਧਿਆਨ ਦੇਣ ਦੀ ਬਹੁਤ ਲੋੜ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਸ. ਅਮਰਜੀਤ ਸਿੰਘ ਜੰਡੀਰ ਨੇ ਕੀਤਾ । ਉਹਨਾਂ ਕਿਹਾ ਕਿ ਕੋਈ ਵੀ ਨਗਰ ਕੌਂਸਲ ਦਾ ਐਮ ਸੀ ਜਾਂ ਠੇਕੇਦਾਰ ਆਪਣੀਆ ਕਮਿਸ਼ਨਾਂ ਦੇ ਚੱਕਰਾਂ ਵਿੱਚ ਵਾਰ ਵਾਰ ਸੜਕਾਂ ਗਲੀਆਂ ਬਣਾਉਦੇ ਹਨ, ਅਤੇ ਹਰ ਵਾਰੀ ਸੜਕਾਂ ਗਲੀਆਂ ਬਣਾਉਣ ਵੇਲੇ ਮਿੱਟੀ ਬੱਜਰੀ ਪਾ ਕੇ ਸੜਕਾਂ ਦੇ ਲੈਵਲ ਉੱਚੇ ਕਰ ਦਿੰਦੇ ਹਨ ,ਤੇ ਲੋਕਾਂ ਦੇ ਘਰ ਨੀਵੇਂ ਹੋ ਜਾਂਦੇ ਹਨ, ਗਰੀਬ ਲੋਕ ਜਾਂ ਤਾਂ ਮਕਾਨ ਵੇਚ ਕੇ ਚਲੇ ਜਾਂਦੇ ਹਨ, ਜਾਂ ਫਿਰ ਮੁਸੀਬਤਾਂ ਦੇ ਮਾਰੇ ਠੇਕੇਦਾਰਾਂ ਵੱਲੋਂ ਬਣਾਏ ਹੋਏ ਖੂਹਾਂ ਦੇ ਵਿਚ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ, ਜਨਤਾ ਦੀ ਸਰਕਾਰ ਨੂੰ ਬੇਨਤੀ ਹੈ, ਕਿ ਵਾਰ ਵਾਰ ਸੜਕਾਂ , ਗਲੀਆਂ ਆਦਿ ਬਣਾ ਰਹੇ ਅਧਿਕਾਰੀਆਂ ਦੀ ਜਾਂਚ ਕੀਤੀ ਜਾਵੇ , ਮਟੀਰੀਅਲ ਕਿਉਂ ਮਾੜਾ ਲਗਾਇਆ ਜਾਂਦਾ ਹੈ, ਵਾਰ ਵਾਰ ਗਲੀਆਂ ਸੜਕਾਂ ਦੇ ਕੰਮ ਕਿਉਂ ਸ਼ੁਰੂ ਕੀਤੇ ਜਾਂਦੇ ਹਨ, ਕੀ ਅਧਿਕਾਰੀਆਂ ਦੀਆਂ ਬਣੀਆਂ ਹੋਈਆਂ ਕੋਠੀਆਂ ਵੀ ਡੇਢ ਦੋ ਸਾਲ ਬਾਅਦ ਦੁਆਰਾ ਬਣਾਉਣੀਆਂ ਪੈਂਦੀਆਂ ਹਨ, ਜੇ ਨਹੀਂ ਤਾਂ ਫਿਰ ਗਲੀਆਂ ਸੜਕਾਂ ਕਿਉਂ ਦੁਆਰਾ ਦੁਆਰਾ ਬਣਾਉਣੀਆਂ ਪੈ ਰਹੀਆਂ ਹਨ, ਸਰਕਾਰ ਇਨ੍ਹਾਂ ਮਸਲਿਆਂ ਵੱਲ ਵੀ ਧਿਆਨ ਦੇਵੇ , ਪੰਚਾਇਤਾਂ ਕਮੇਟੀਆਂ ਨੂੰ ਮਿਲ ਰਹੀਆਂ ਗਰਾਂਟਾਂ ਦੀ ਵੀ ਜਾਂਚ ਕੀਤੀ ਜਾਵੇ
Author: Gurbhej Singh Anandpuri
ਮੁੱਖ ਸੰਪਾਦਕ