Home » ਧਾਰਮਿਕ » ਸ੍ਰੋਮਣੀ ਕਮੇਟੀ ਪ੍ਰਧਾਨ ਨੇ ਆਪ ਵਲੋ ਪੰਜਾਬ ਤੋਂ ਬਾਹਰ ਦੇ ਲੋਕਾ ਨੂੰ ਰਾਜ ਸਭਾ ਭੇਜਣ ਦੀ ਕੀਤੀ ਨਿੰਦਾ

ਸ੍ਰੋਮਣੀ ਕਮੇਟੀ ਪ੍ਰਧਾਨ ਨੇ ਆਪ ਵਲੋ ਪੰਜਾਬ ਤੋਂ ਬਾਹਰ ਦੇ ਲੋਕਾ ਨੂੰ ਰਾਜ ਸਭਾ ਭੇਜਣ ਦੀ ਕੀਤੀ ਨਿੰਦਾ

69 Views

“ਆਪ ਨੇ ਪੰਜਾਬ ਤੋ ਬਾਹਰ ਦੇ ਲੋਕਾ ਨੂੰ ਰਾਜ ਸਭਾ ਭੇਜ ਕੇ ਪੰਜਾਬ ਦੇ ਲੋਕਾ ਨਾਲ ਧ੍ਰੋਹ ਕਮਾਇਆ – ਐਡਵੋਕੇਟ ਧਾਮੀ”

“ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਕੋਮ ਦੇ ਕੋਮੀ ਸ਼ਹੀਦ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਲਤ ਬਿਆਨਬਾਜ਼ੀ ਕਰ ਰਹੇ – ਐਡਵੋਕੇਟ ਪ੍ਰਧਾਨ ਧਾਮੀ ”

ਕਰਤਾਰਪੁਰ 29 ਮਾਰਚ (ਭੁਪਿੰਦਰ ਸਿੰਘ ਮਾਹੀ ) ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਸੂਬੇ ਦੇ ਹੱਕਾਂ ਅਤੇ ਹਿੱਤਾ ਦੀ ਗੱਲ ਕਰਨ ਵਾਲੇ, ਸਿੱਖ ਵਿਚਾਰਧਾਰਾ ਵਾਲੇ ਆਗੂਆ ਨੂੰ ਰਾਜ ਸਭਾ ਵਿੱਚ ਨਾ ਭੇਜ ਕੇ ਪੰਜਾਬ ਦੇ ਲੋਕਾ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਸ ਨਾਲ ਆਪ ਲੀਡਰਸ਼ਿਪ ਦਾ ਅਸਲੀ ਚੇਹਰਾ ਪੰਜਾਬ ਅਤੇ ਪੰਜਾਬੀਅਤ ਦੇ ਸਾਹਮਣੇ ਆ ਚੁੱਕਾ ਹੈ ਪੰਜਾਬ ਦੇ ਲੋਕਾ ਨੇ ਵੱਡਾ ਫ਼ਤਵਾ ਦੇ ਕੇ ਆਪ ਉੱਪਰ ਭਰੋਸਾ ਪ੍ਰਗਟ ਕੀਤਾ ਪਰ ਆਪ ਸੁਪਰੀਮੋ ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ਨੂੰ ਖੁਸ਼ ਕਰਨ ਲਈ ਰਾਜ ਸਭਾ ਵਿੱਚ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਤਿੰਨ ਲੋਕਾ ਨੂੰ ਨਾਮਜ਼ਦ ਕਰਕੇ ਪੰਜਾਬ ਨੂੰ ਪਿੱਛੇ ਪਾਉਣ ਦੀ ਵੱਡੀ ਗਲਤੀ ਕੀਤੀ ਹੈ ਜਿਸ ਨਾਲ ਪੰਜਾਬ ਦੇ ਹੱਕਾਂ ਅਤੇ ਮੱਸਲਿਆ ਨੂੰ ਰਾਜ ਸਭਾ ਵਿੱਚ ਚੁੱਕਣ ਦੀ ਵੱਡੀ ਘਾਟ ਆਉਣ ਵਾਲੇ ਸਮੇ ਵਿੱਚ ਲੋਕ ਮਹਿਸੂਸ ਕਰਨਗੇ ਇਨਾ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਦੇ ਗ੍ਰਹਿ ਵਿਖੇ ਪਰਿਵਾਰ ਨੂੰ ਮਿਲਣ ਆਇਆ ਨਜ਼ਰਾਨਾ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਵਿਚਾਰ ਸਾਂਝੇ ਕੀਤੇ ਉਨਾ ਆਖਿਆ ਕਿ ਕੇਂਦਰ ਸਰਕਾਰ ਨਾਲ ਆਪ ਦੇ ਗਠਜੋੜ ਨੇ ਪੰਜਾਬ ਦੇ ਲੋਕਾ ਦਾ ਹੱਕ ਖੋਹ ਕੇ ਬਾਹਰਲੇ ਲੋਕਾ ਨੂੰ ਦੇਣਾ ਪੰਜਾਬ ਨਾਲ ਵੱਡਾ ਧ੍ਰੋਹ ਹੈ ਉਨਾ ਇੱਕ ਸਵਾਲ ਦੇ ਜੁਆਬ ਵਿੱਚ ਆਖਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਮੀ ਸ਼ਹੀਦ ਦਾ ਖ਼ਿਤਾਬ ਦਿੱਤਾ ਗਿਆ ਹੈ ਅਤੇ ਉਨਾ ਖ਼ਿਲਾਫ਼ ਕੁਝ ਲੋਕਾ ਵੱਲੋਂ ਕੀਤੇ ਜਾ ਰਹੇ ਗੁੰਮਰਾਹ ਕੁੰਨ ਪ੍ਰਚਾਰ ਨੂੰ ਕਿਸੇ ਵੀ ਤਰਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਤੇ ਫੋਕੀ ਸੋਹਰਤ ਹਾਸਿਲ ਕਰਨ ਲਈ ਗਲਤ ਬਿਆਨ ਬਾਜ਼ੀ ਕਰਦੇ ਹਨ ਜੋ ਕਦੇ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।ਉਨਾ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਖ਼ਿਲਾਫ਼ ਦਿੱਤੇ ਬਿਆਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਕੋਮ ਦੇ ਕਈ ਇਤਹਾਸਕ ਸਥਾਨ ਹਨ ਜਿਨਾ ਦੇ ਦਰਸ਼ਨਾਂ ਲਈ ਹਜ਼ਾਰਾਂ ਸੰਗਤਾ ਜਾਂਦੀਆਂ ਹਨ ਨੂੰ ਰਸਤੇ ਵਿੱਚ ਪ੍ਰੇਸ਼ਾਨ ਕਰਨਾ ਦੁਖਦਾਈ ਘਟਨਾ ਹੈ ਜਿਸ ਦੀ ਸ੍ਰੋਮਣੀ ਕਮੇਟੀ ਘੋਰ ਨਿੰਦਾ ਕਰਦੀ ਹੈ । ਇਸ ਮੋਕੇ ਉਨਾ ਪਰਿਵਾਰ ਨਾਲ ਆਪਣੀਆਂ ਸਾਂਝਾ ਨੂੰ ਤਾਜ਼ਾ ਕਰਦਿਆ ਕਾਫ਼ੀ ਸਮਾ ਬਤਾਇਆ , ਪੰਥਕ ਵਿਚਾਰਾਂ ਅਤੇ ਖ਼ਾਲਸੇ ਦੀ ਚੜਦੀ ਕਲਾ ਦੀ ਕਾਮਨਾ ਕੀਤੀ ਗਈ ।ਇਸ ਮੋਕੇ ਹਰਜਿੰਦਰ ਸਿੰਘ ਰਾਜਾ ਸਰਪੰਚ ਦਿਆਲਪੁਰ , ਸਾਬਕਾ ਸਰਪੰਚ ਮਹਿੰਦਰ ਸਿੰਘ ਸੇਖੋਂ ,ਸਰਦੂਲ ਸਿੰਘ ਸੇਖੋ ਜਰਮਨੀ ਅਤੇ ਕੇਵਲ ਸਿੰਘ ਸੇਖੋ ਆਦਿ ਨੇ ਘਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਪਰਿਵਾਰ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿਰੋਪਾਉ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ।

ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਧੀਰਪੁਰ ਪੁੱਜਣ ਤੇ ਸਨਮਾਨਿਤ ਕਰਦੇ ਹਰਜਿੰਦਰ ਸਿੰਘ ਰਾਜਾ , ਮਹਿੰਦਰ ਸਿੰਘ ਸੇਖੋ , ਸਰਦੂਲ ਸਿੰਘ ਸੇਖੋ ਜਰਮਨੀ ਅਤੇ ਕੇਵਲ ਸਿੰਘ ਸੇਖੋ ਆਦਿ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?