ਭੋਗਪੁਰ 2 ਅਪ੍ਰੈਲ ( ਸੁਖਵਿੰਦਰ ਜੰਡੀਰ ) ਇੰਪਲਾਈਜ਼ ਐਡ ਮਜਦੂਰ ਯੂਨੀਅਨ ਆਰ ਐਸ ਡੀ ਪੰਜਾਬ ਅਮਰਜੀਤ ਸਿੰਘ ਜੰਡੀਰ ਪ੍ਰਧਾਨ, ਬਾਬਾ ਬਲਬੀਰ ਸਿੰਘ ਨਾਮਧਾਰੀ ਸੀਨੀਅਰ ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਗੋਰਾ, ਕਾਰਜਕਾਰੀ ਪ੍ਰਧਾਨ, ਸ੍ਰੀ ਵਿਜੈ ਕੁਮਾਰ ਸਕੱਤਰ ਆਦਿ ਵੱਲੋਂ ਖਾਸ ਮੀਟਿੰਗ ਕੀਤੀ ਗਈ, ਆਰ ਐਸ ਡੀ ਮੁਲਾਜ਼ਮਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, ਅਤੇ ਮੁਲਾਜ਼ਮਾਂ ਦੇ ਦਫਤਰੀ ਕੰਮਕਾਜ ਸਬੰਧੀ ਸਭ ਤੋਂ ਪਹਿਲੇ ਟਾਊਨਸ਼ਿਪ ਦੇ ਸੀਨੀਅਰ ਸੁਪਰਡੰਟ ਸ੍ਰੀ ਅਸ਼ਵਨੀ ਸੈਣੀ ਨੂੰ ਮਿਲੇ ਉਪਰੰਤ ਇਲੈਕਟ੍ਰੀਕਲ ਡਿਵੀਜ਼ਨ ਵਿੱਚ ਪਹੁੰਚੇ ਅਧਿਕਾਰੀਆਂ ਦੇ ਨਾਲ ਕਾਫੀ ਮਸਲਿਆਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਅਜੀਤ ਕੁਮਾਰ, ਬਲਵਿੰਦਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ